ਸੁਰਖੀਆਂ ਵਿੱਚ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਜ਼ਿਲ੍ਹਾ ਰੋਪੜ ਦੀ ਜੇਲ੍ਹ,ਬਰਾਮਦ ਹੋਏ... - Ropar jail news
ਰੂਪਨਗਰ: ਪੰਜਾਬ ਦੀਆਂ ਜੇਲ੍ਹਾਂ 'ਚ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜਾ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ, ਜਿਥੇ ਜੇਲ੍ਹ ਵਿਚੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਸ ਨੂੰ ਲੈਕੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਰੂਪਨਗਰ 'ਚ ਧਾਰਾ 52 ਪ੍ਰੀਜ਼ਨ ਐਕਟ ਹੇਠ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਹ ਮੋਬਾਈਲ ਸਕਿਊਰਿਟੀ ਜ਼ੋਨ 1 ਚੱਕੀ ਨੰਬਰ ਸੱਤ ਵਿੱਚੋਂ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਰੋਪੜ ਜੇਲ੍ਹ 'ਚ ਫੋਨ ਬਰਾਮਦ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਪਟਿਆਲਾ ਜੇਲ੍ਹ ਤੋਂ ਵੀ 20 ਫੋਨ ਬਰਾਮਦ ਕੀਤੇ ਗਏ ਸੀ। ਜੇਲ੍ਹਾਂ ਤੋਂ ਲਗਾਤਾਰ ਮੋਬਾਈਲ ਮਿਲਣ ਨਾਲ ਜਿਥੇ ਸੁਰੱਖਿਆ ਨੂੰ ਲੈਕੇ ਸਵਾਲ ਖੜੇ ਹੁੰਦੇ ਹਨ,ਤਾਂ ਉਥੇ ਹੀ ਸਰਕਾਰ ਦੇ ਦਾਅਵਿਆਂ ਦੀ ਵੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।