ਪੋਸਟਾਂ ਘਟਾਉਣ ਦੇ ਵਿਰੋਧ ਵਿੱਚ ਪਟਵਾਰੀਆਂ ਨੇ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
ਮਾਨਸਾ: ਮਾਨਸਾ ਜ਼ਿਲ੍ਹਾ ਕਚਹਿਰੀ ਵਿਚ ਧਰਨਾ ਪ੍ਰਦਰਸ਼ਨ ਕਰ ਰਹੇ ਪਟਵਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਪੰਜਾਬ ਭਰ ਦੇ ਜ਼ਿਲਾ ਹੈੱਡ ਕੁਆਰਟਰਾਂ ਤੇ ਪਟਵਾਰੀਆਂ ਵੱਲੋਂ ਧਰਨੇ ਪ੍ਰਦਰਸ਼ਨ (Demonstration by Patwaris) ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੁਣ ਪਟਵਾਰ ਲਾਈਨਮੈਨ ਪੋਸਟਾਂ ਵਿਚ 1050 ਦੀ ਕਟੌਤੀ ਕੀਤੀ ਗਈ ਹੈ। ਜਿਸ ਦੇ ਵਿਰੋਧ ਵਿਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਉਹ ਪਹਿਲਾਂ ਪਿੰਡਾਂ ਵਿੱਚ ਚੱਲਣ ਵਾਲੀ ਸਰਕਾਰ ਕਹਿ ਰਹੀ ਸੀ ਕਿ ਸਰਕਾਰ ਪਿੰਡਾਂ ਵਿੱਚੋਂ ਚਲੇ ਗਏ ਤੇ ਦੂਸਰੇ ਪਾਸੇ ਹਰਾ ਪੈੱਨ ਬੇਰੁਜ਼ਗਾਰਾਂ ਦੇ ਨਾਮ ਤੇ ਚਲਾ ਗਿਆ ਪਰ ਅੱਜ ਸਰਕਾਰ ਪੋਸਟਾਂ ਦੇ ਵਿਚ ਕਟੌਤੀ ਕਰਕੇ ਰੁਜ਼ਗਾਰ ਤੇ ਡਾਕਾ ਮਾਰ ਰਹੀ ਹੈ ਤੇ ਦੂਸਰੇ ਪਾਸੇ ਪਿੰਡਾਂ ਵਿਚ ਪਟਵਾਰੀਆਂ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਆਪਣੇ ਅਜਿਹੇ ਫਰਮਾਨ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਲ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।