ਬੁੱਢੇ ਨਾਲੇ ਨੂੰ ਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ, ਵੇਖੋ ਵੀਡੀਓ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐੱਨ.ਜੀ.ਟੀ. ਵੱਲੋਂ ਦਿੱਤੇ ਪ੍ਰਦੂਸ਼ਣ ਰੋਕਣ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਬੁੱਢਾ ਨਾਲਾ ਨੂੰ ਦੂਸ਼ਿਤ ਕਰਨ ਵਾਲੀਆਂ 44 ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਐਨ.ਜੀ.ਟੀ. ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਰ ਤਰ੍ਹਾਂ ਦੇ ਪ੍ਰਦੂਸ਼ਣ ਰੋਕਣ ਲਈ ਆਦੇਸ਼ ਦਿੱਤੇ ਸਨ ਜਿਸ ਨੂੰ ਲੈ ਕੇ ਟੀਮਾਂ ਦਾ ਵੀ ਗਠਨ ਕੀਤਾ ਗਿਆ ਸੀ ਪਰ ਸਨਅਤਕਾਰਾਂ ਵੱਲੋਂ ਪਾਣੀ ਨੂੰ ਟ੍ਰੀਟ ਨਹੀਂ ਕੀਤਾ ਗਿਆ ਅਤੇ ਬੁੱਢੇ ਨਾਲੇ ਨੂੰ ਦੁਸ਼ਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਸ 'ਤੇ ਬੋਰਡ ਨੇ ਸਖ਼ਤੀ ਦਿਖਾਉਂਦਿਆਂ 44 ਫੈਕਟਰੀਆਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹਾਲਾਂਕਿ ਬੋਰਡ ਦੇ ਚੇਅਰਮੈਨ ਐੱਸ.ਐੱਸ. ਮਰਵਾਹਾ ਨੇ ਇਹ ਵੀ ਕਿਹਾ ਕਿ ਜੇਕਰ ਫੈਕਟਰੀ ਮਾਲਕ ਬੋਰਡ ਨੂੰ ਲਿਖਤੀ ਭਰੋਸਾ ਦਿੰਦੇ ਹਨ ਕਿ ਉਹ ਇਹ ਦੂਸ਼ਿਤ ਪਾਣੀ ਨਾਲੇ ਵਿੱਚ ਨਹੀਂ ਸੁੱਟਣਗੇ ਤਾਂ ਫੈਕਟਰੀਆਂ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ।