ਬੁੱਢੇ ਨਾਲੇ ਵਿੱਚ ਮਲਬਾ ਸੁੱਟ ਰਹੀਆਂ ਡੇਅਰੀਆਂ ਦੇ ਕੱਟੇ ਕਨੈਕਸ਼ਨ
ਲੁਧਿਆਣਾ ਨਗਰ ਨਿਗਮ ਵੱਲੋਂ ਬੀਤੇ ਦਿਨ ਗੰਦੇ ਨਾਲੇ ਵਿੱਚ ਡੇਅਰੀਆਂ ਵੱਲੋਂ ਸਿੱਧਾ ਮਲਬਾ ਸੁੱਟਣ 'ਤੇ ਸਖ਼ਤ ਨੋਟਿਸ ਲੈਂਦਿਆਂ 120 ਡੇਅਰੀਆਂ ਦੇ ਸੀਵਰੇਜ ਕਨੈਕਸ਼ਨ ਕੱਟ ਦਿੱਤੇ ਗਏ ਜਿਸ ਤੋਂ ਬਾਅਦ ਡੇਅਰੀ ਮਾਲਕ ਸਿਮਰਜੀਤ ਬੈਂਸ ਕੋਲ ਗੁਹਾਰ ਲੈ ਕੇ ਪਹੁੰਚੇ। ਇਸ ਦੌਰਾਨ ਸਿਮਰਜੀਤ ਬੈਂਸ ਡੇਅਰੀ ਮਾਲਕਾਂ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਪਹੁੰਚੇ। ਉੱਧਰ ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਡੇਅਰੀ ਮਾਲਕਾਂ ਦੀਆਂ ਮੁਸ਼ਕਲਾਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ। ਚੇਅਰਮੈਨ ਨੇ ਕਿਹਾ ਕਿ ਡੇਅਰੀ ਮਾਲਕਾਂ ਲਈ ਇੱਕ ਵੱਖਰੀ ਥਾਂ ਤੇ ਗਾਰਬੇਜ ਸੁੱਟਣ ਦੀ ਥਾਂ ਬਣਾਈ ਜਾਵੇਗੀ ਅਤੇ ਉਸ ਦਾ ਪੂਰਾ ਪਲਾਨ ਨਗਰ ਨਿਗਮ 'ਤੇ ਇੰਪਰੂਵਮੈਂਟ ਟਰੱਸਟ ਸਾਂਝੇ ਤੌਰ 'ਤੇ ਬਣਾ ਕੇ ਉਸ ਨੂੰ ਤਿਆਰ ਕਰਵਾਉਣਗੇ।