ਨਸ਼ੇ ਰੋਕਣ ਲਈ ਅਫ਼ਸਰ ਨਹੀਂ ਕਰ ਰਹੇ ਆਪਣਾ ਕੰਮ: ਔਜਲਾ
ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਪਿਛਲੇ 5 ਸਾਲਾਂ ਤੋਂ ਨਸ਼ੇ ਦੀ ਆਦੀ ਕੁੜੀ ਤੇ ਉਸ ਦੇ ਪਰਿਵਾਰ ਨੂੰ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਨੇ ਵੀ ਵੇਖਿਆ ਕਿ ਕੁੜੀ ਨੂੰ ਪਰਿਵਾਰ ਸੰਗਲਾਂ ਨਾਲ ਬੰਨ ਕੇ ਰੱਖਣ ਲਈ ਮਜਬੂਰ ਹੈ। ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਣ ਦਾ ਠੀਕਰਾ ਔਜਲਾ ਨੇ ਸੀਨੀਅਰ ਅਫ਼ਸਰਾਂ ਦੇ ਸਿਰ ਭੰਨ੍ਹਿਆ। ਔਜਲਾ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਨਸ਼ਾ ਮੁਕਤ ਕਰਨ ਦੀ ਗੱਲ ਨਹੀਂ ਕੀਤੀ ਸੀ ਪਰ ਨਸ਼ੇ ਦੀ ਸਮੱਸਿਆ ਦਾ ਲੱਕ ਜ਼ਰੂਰ ਤੋੜਿਆ ਹੈ।