ਅਵਾਰਾ ਜਾਨਵਰਾਂ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਭਿਆਨਕ ਟੱਕਰ, ਦੇਖੋ ਵੀਡੀਓ - ਆਵਾਰਾ ਲਾਵਾਰਿਸ ਪਸ਼ੂਆਂ ਦੀ ਭਰਮਾਰ
ਬਰਨਾਲਾ: ਸ਼ਹਿਰ 'ਚ ਆਵਾਰਾ ਲਾਵਾਰਿਸ ਪਸ਼ੂਆਂ ਦੀ ਭਰਮਾਰ ਨੇ ਲੋਕਾਂ ਲਈ ਵੱਡੀ ਸਮੱਸਿਆ ਖੜੀ ਕਰ ਰੱਖੀ ਹੈ। ਬਰਨਾਲਾ ਦੀਆਂ ਸੜਕਾਂ 'ਤੇ ਸ਼ਰੇਆਮ ਘੁੰਮਦੇ ਬਲਦ ਆਪਸ 'ਚ ਲੜਦੇ ਨਜ਼ਰ ਆ ਰਹੇ ਹਨ। ਤਾਜਾ ਮਾਮਲਾ ਬਰਨਾਲਾ ਦੇ ਹੰਡਿਆਇਆ ਰੋਡ ਦਾ ਹੈ। ਜਿੱਥੇ ਆਵਾਰਾ ਢੱਠੇ ਦੋ ਆਪਸ ਵਿੱਚ ਭਿੜ ਰਹੇ ਸਨ ਅਤੇ ਇਸ ਦੌਰਾਨ ਇੱਕ ਢੱਠੇ ਨੇ ਇੱਕ ਮੋਟਰਸਾਈਕਲ ਰਾਹਗੀਰ ਨੂੰ ਭਿਆਨਕ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਆਵਾਰਾ ਢੱਠੇ ਨੇ ਏਨੀ ਭਿਆਨਕ ਟੱਕਰ ਮਾਰ ਦਿੱਤੀ ਕਿ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਸਪਤਾਲ ਤੋਂ ਹਾਸਲ ਜਾਣਕਾਰੀ ਅਨੁਸਾਰ ਜ਼ਖ਼ਮੀ ਨੂੰ ਪਟਿਆਲਾ ਹਸਪਤਾਰ ਰੈਫਰ ਕੀਤਾ ਗਿਆ ਹੈ। ਇਸ ਭਿਆਨਕ ਘਟਨਾ ਨਾਲ ਬਰਨਾਲਾ ਦੇ ਲੋਕਾਂ ਵਿੱਚ ਆਵਾਰਾ ਪਸ਼ੂਆਂ ਨੂੰ ਲੈ ਕੇ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਰ ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਇਸ ਮਸਲੇ ਨੂੰ ਲੈ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।