ਸ਼ਹੀਦ ਪਰਿਵਾਰਾਂ ਨੇ ਮਨਾਇਆ ਕਾਰਗਿਲ ਵਿਜੇ ਦਿਵਸ - Kargil War
ਗੁਰਦਾਸਪੁਰ:ਸਾਲ 1999 ਵਿੱਚ ਭਾਰਤ-ਪਕਿਸਤਾਨ (India-Pakistan)ਦੌਰਾਨ ਹੋਏ ਕਾਰਗਿਲ ਯੁੱਧ (Kargil War) ਵਿੱਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ।ਇਸ ਯੁੱਧ ਵਿੱਚ ਤਕਰੀਬਨ 528 ਭਾਰਤੀ ਫੌਜ ਦੇ ਜਵਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ। ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦ ਪਰਿਵਾਰਾਂ ਵਲੋਂ ਗੁਰਦਾਸਪੁਰ ਦੇ ਦੀਨਾਨਗਰ ਵਿਚ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ। ਸ਼ਹੀਦ ਪਰਿਵਾਰਾਂ ਨੇ ਕਿਹਾ ਕਿ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣ।ਪੁਲਿਸ ਅਧਿਕਾਰੀ ਡਾ.ਨਾਨਕ ਸਿੰਘ ਨੇ ਕਿਹਾ ਕਿ ਕਾਰਗਿਲ ਯੁੱਧ ਵਿੱਚ ਦੇਸ਼ ਦੇ ਜਾਬਾਂਜ ਸੈਨਿਕਾਂ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਦਾ ਮੁੰਹਤੋੜ ਜਵਾਬ ਦਿੱਤਾ ਸੀ।