ਸੁਪਰਹਿੱਟ ਫਿਲਮ ਬਾਹੁਬਲੀ 2 ਵਿੱਚ ਕੰਮ ਕਰਨ ਵਾਲੇ ਲਵੀ ਪਜਨੀ ਨੇ ਅਮਲੋਹ ਰਾਮ ਲੀਲਾ ਵਿੱਚ ਕੀਤਾ ਤਾੜਕਾ ਦਾ ਰੋਲ - Superhit movie Baahubali
ਅਮਲੋਹ: ਵਿੱਚ ਸ਼੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਵਿੱਚ ਸੁਪਰਹਿੱਟ ਫਿਲਮ ਬਾਹੁਬਲੀ-2 (Superhit movie Baahubali 2) ਅਤੇ ਰਾਧੇ ਵਿੱਚ ਕੰਮ ਕਰਨ ਵਾਲੇ ਅਦਾਕਾਰ ਲਵੀ ਪਜਨੀ (Actor Lavi Pajani ) ਵਲੋਂ ਅਮਲੋਹ ਵਿਖੇ ਹੋ ਰਹੀ ਰਾਮ ਲੀਲਾ ਵਿੱਚ ਤਾੜਕਾ ਦਾ ਰੋਲ ਅਦਾ ਕੀਤਾ ਗਿਆ। ਜਿਸਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਮੌਕੇ ਲਵੀ ਪਜਨੀ ਨੇ ਕਿਹਾ ਕਿ ਮੇਰੇ ਨਾਲ ਸ਼੍ਰੀ ਰਾਮ ਕਲਾ ਮੰਚ ਵੱਲੋਂ ਤਾੜਕਾ ਦੇ ਸੀਨ ਲਈ ਸੰਪਰਕ ਕੀਤਾ ਗਿਆ ਸੀ ਤੇ ਮੇਰੇ ਵਲੋਂ ਰਾਮ ਲੀਲਾ ਦੇ ਵਿੱਚ ਤਾੜਕਾ ਦਾ ਸੀਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸ਼ਹਿਰ ਦੇ ਨਾਲ ਜੁੜਿਆ ਹੋਇਆ ਹਾਂ ਮੈਨੂੰ ਇਹ ਸੀਨ ਕਰਕੇ ਬਹੁਤ ਵਧੀਆ(The scene was very good) ਲੱਗਿਆ। ਲਵੀ ਨੇ ਕਿਹਾ ਕਿ ਮੇਰੇ ਦੋ ਨਵੇਂ ਪ੍ਰੋਜੈਕਟ ਜਲਦ ਹੀ ਆ ਰਹੇ ਹਨ।