ਕਾਫ਼ਿਲਾ ਏ ਮੀਰ ਮਰਦਾਨੇ ਕੇਵੈੱਲਫੇਅਰ ਸੁਸਾਇਟੀ ਪੰਜਾਬ ਨੇ ਕੀਤੀ ਸੂਬਾ ਪੱਧਰੀ ਮੀਟਿੰਗ, ਸਰਕਾਰ ਤੋਂ ਅਣਸੂਚਿਤ ਜਾਤੀ ਵਿੱਚ ਸ਼ਾਮਲ ਕਰਨ ਦੀ ਕੀਤੀ ਮੰਗ - ਅਨੁਸੂਚਿਤ ਜਾਤੀਆਂ
ਬਰਨਾਲਾ ਦੇ ਭਦੌੜ ਵਿੱਚ ਕਾਫ਼ਿਲਾ ਏ ਮੀਰ ਮਰਦਾਨੇ (Kafila a Mir Mardane) ਕੇ ਵੈੱਲਫੇਅਰ ਸੁਸਾਇਟੀ ਰਜਿਸਟ੍ਰੇਸ਼ਨ ਪੰਜਾਬ ਨੇ ਸੂਬਾ ਪੱਧਰੀ ਮੀਟਿੰਗ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਕੀਤੀ ਜਿਸ ਵਿੱਚ ਪੰਜਾਬ ਭਰ ਤੋਂ ਸਬੰਧਤ ਜਾਤ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਫ਼ਿਲਾ ਏ ਮੀਰ ਮਰਦਾਨੇ(Kafila a Mir Mardane) ਕੇ ਵੈੱਲਫੇਅਰ ਸੋਸਾਇਟੀ ਦੇ ਪੰਜਾਬ ਪ੍ਰਧਾਨ ਲੈਕਚਰਾਰ ਨੀਲੂ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਦੁਮਣਾ ਮਾਅਸਾ ਡੂਮ ਜਾਤੀ ਨੂੰ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ (Scheduled castes) ਵਿਚ ਸ਼ਾਮਲ ਕੀਤਾ ਹੋਇਆ ਸੀ ਅਤੇ ਉਨ੍ਹਾਂ ਦੀ ਜਾਤੀ ਦੇ ਲੋਕਾਂ ਦੇ ਐਸੀ ਸੀ ਸਰਟੀਫਿਕੇਟ ਬਣਦੇ ਸਨ ਪਰ ਮੁਹੰਮਦ ਸਦੀਕ ਦੇ ਜਿੱਤਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਐੱਸ ਸੀ ਸਰਟੀਫਿਕੇਟ ਬਣਨੇ ਬੰਦ ਹੋ ਗਏ ਜੋ ਕਿ ਉਨ੍ਹਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਤੀ ਦੇ ਲੋਕਾਂ ਕੋਲ ਕੋਈ ਵੀ ਜ਼ਮੀਨ ਜਾਂ ਕਮਾਈ ਦਾ ਸਾਧਨ ਨਹੀਂ ਸਗੋਂ ਉਨ੍ਹਾਂ ਦੇ ਜਾਤੀ ਨਾਲ ਸਬੰਧਤ ਲੋਕ ਅਤਿ ਗ਼ਰੀਬ ਹਨ ਉਨ੍ਹਾਂ ਮੀਡੀਆ ਜ਼ਰੀਏ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦੱਸ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇ।