ਜਲੰਧਰ: ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਸਿਹਤ ਮੰਤਰੀ ਸਿੱਧੂ ਨੇ ਦੌਰਾ ਕੀਤਾ ਰੱਦ - Health Minister Sidhu
ਜਲੰਧਰ: ਪਿੰਡ ਧੰਨੋਵਾਲੀ ਵਿਖੇ ਹੈਲਥ ਸੈਂਟਰ ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਜਾਣਾ ਸੀ, ਜਿਸ ਪ੍ਰੋਗਰਾਮ ‘ਤੇ ਕਿਸਾਨਾਂ (Farmers) ਵੱਲੋਂ ਇੱਥੇ ਪਹਿਲਾਂ ਹੀ ਪਹੁੰਚ ਕੇ ਪੰਜਾਬ ਸਰਕਾਰ (Government of Punjab) ਦੇ ਵਿਰੋਧ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕਾਂਗਰਸ ਦੇ ਨੁਮਾਇੰਦੇ ਵੀ ਇੱਥੇ ਨਹੀਂ ਆਏ ਅਤੇ ਇਸ ਕਾਰਿਆਕਰਮ ਦਾ ਉਦਘਾਟਨ ਜਲੰਧਰ ਪ੍ਰਸ਼ਾਸਨ, ਕਿਸਾਨ ਤੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ। ਜਿਸ ਮੌਕੇ ਉਦਘਾਟਨ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਫਿਰ ਤੋਂ ਆਪਣਾ ਰੋਸ ਜਾਹਿਰ ਕੀਤਾ।