ਤਲਾਬ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ - 2 ਬੱਚਿਆਂ ਦੀ ਮੌਤ
ਜਲੰਧਰ: ਰੁੜਕਾਂ ਕਲਾਂ ਇਲਾਕੇ ਦੇ ਨੇੜੇ ਪਿੰਡ ਪਾਸਲਾ ਵਿਖੇ ਅੱਜ 2 ਛੋਟੇ-ਛੋਟੇ ਬੱਚਿਆਂ ਦੀ ਤਲਾਅ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਪਾਸਲਾ ਪਿੰਡ ਦੇ ਰਹਿਣ ਵਾਲੇ ਇਹ ਦੋਨੋਂ ਬੱਚੇ ਸਵੇਰੇ ਸਕੂਲ ਗਏ ਸੀ, ਪਰ ਜਦੋ ਸ਼ਾਮ ਤੱਕ ਉਹ ਘਰ ਨਹੀਂ ਪਰਤੇ ਤਾਂ ਘਰਦਿਆਂ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਇਨ੍ਹਾਂ ਦੋਵਾਂ ਬੱਚਿਆਂ ਦੇ ਕੱਪੜੇ ਪਿੰਡ ਦੇ ਨੇੜੇ ਇੱਕ ਤਲਾਬ ਦੇ ਕਿਨਾਰੇ ਪਏ ਹੋਏ ਮਿਲੇ, ਜਿਸ ਤੋਂ ਬਾਅਦ ਜਦ ਤਲਾਬ ਦੇ ਅੰਦਰ ਬੱਚਿਆਂ ਦੀ ਤਲਾਸ਼ ਕੀਤੀ ਗਈ ਤਾਂ ਦੋਨਾਂ ਬੱਚਿਆਂ ਦੀ ਲਾਸ਼ ਬਰਾਮਦ ਹੋਈ।