ਚਾਮਰਾਜਨਗਰ 'ਚ 100 ਕਿਲੋ ਵਜ਼ਨ ਦਾ ਅਜਗਰ ਮਜ਼ਦੂਰਾਂ ਨੇ ਫੜਿਆ, ਦੇਖੋ ਵੀਡੀਓ
ਚਾਮਰਾਜਨਗਰ: ਕਰਨਾਟਕ ਦੇ ਇੱਕ ਖੇਤ ਵਿੱਚੋਂ 14 ਫੁੱਟ ਲੰਬੇ ਅਜਗਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਖੇਤ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਸੱਪ ਨੂੰ ਦੇਖ ਕੇ ਜੰਗਲਾਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੱਪ ਬਚਾਓ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਬਾਹਰ ਕੱਢਿਆ। ਉਨ੍ਹਾਂ ਨੇ ਦੱਸਿਆ ਕਿ ਸੱਪ ਦਾ ਵਜ਼ਨ 100 ਕਿਲੋਗ੍ਰਾਮ ਤੋਂ ਵੱਧ ਅਤੇ ਲਗਭਗ 14 ਫੁੱਟ ਲੰਬਾ ਸੀ। ਅਧਿਕਾਰੀਆਂ ਨੂੰ ਇਸ ਨੂੰ ਟਰੈਕਟਰ ਵਿੱਚ ਲਿਜਾਣਾ ਪਿਆ। ਅਜਗਰ ਨੂੰ ਬਾਅਦ ਵਿੱਚ ਬਿਲੀਗਿਰੀਰੰਗਨਾਥ ਮੰਦਰ ਟਾਈਗਰ ਰਿਜ਼ਰਵ ਵਿੱਚ ਛੱਡ ਦਿੱਤਾ ਗਿਆ ਸੀ।