ਅੰਮ੍ਰਿਤਸਰ ਦੇ ਮਾਨਾਂਵਾਲਾ ਡਰੀਮ ਸਿੱਟੀ ਵਿੱਚ ਹੋਈ ਫਾਈਰਿੰਗ, ਇੱਕ ਮੌਤ - Firing in Mananwala Dream City
ਅੰਮ੍ਰਿਤਸਰ: ਬੀਤੀ ਰਾਤ ਜ਼ਮੀਨੀ ਵਿਵਾਦ (Land disputes) ਨੂੰ ਲੈ ਕੇ ਗੋਲੀਆ ਚਲਣ ਨਾਲ ਇੱਕ ਨੌਜਵਾਨ ਦੀ ਮੌਤ (The death of a young man) ਹੋ ਗਈ ਹੈ ਅਤੇ 2 ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਜਿਸ ਸੰਬਧੀ ਪੀੜਤ ਪਖ ਦੇ ਮੈਂਬਰ ਨੇ ਦੱਸਿਆ ਕਿ ਅਸੀਂ ਰਾਤ ਇੱਥੇ ਪਹੁੰਚੇ ਤਾਂ ਇੱਕ ਲੰਦਨ ਤੋਂ ਆਏ ਐੱਨ.ਆਰ.ਆਈ. ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ਉਪਰ ਅੰਧਾਧੁਧ ਗੋਲੀਆ ਚਲਾਉਣੀਆਂ ਸ਼ੁਰੂ ਕਰ ਦਿੱਤੀਆ, ਜਿਸ ਵਿੱਚ ਸਾਡੇ ਇੱਕ ਸਾਥੀ ਦੀ ਮੌਤ (death) ਹੋ ਗਈ। ਇਸ ਮੌਕੇ ਪੀੜਤਾਂ ਨੇ ਪੰਜਾਬ ਸਰਕਾਰ (Government of Punjab) ਅਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।