ਕਿਸਾਨਾਂ ਨੇ ਮਹਿੰਗਾਈ ਦੇ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ:ਕੋਟਕਪੁਰਾ ਰੋਡ ਉਤੇ ਕਿਸਾਨਾਂ (Farmers) ਨੇ ਸੜਕ ਦੀ ਸਾਈਡ ਉਤੇ ਖੜ੍ਹ ਕੇ ਰੋਸ ਪ੍ਰਦਰਸ਼ਨ (Protest)ਕੀਤਾ।ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਲਗਾਤਾਰ ਤੇਲ ਗੈਸ ਡੀਜ਼ਲ ਦੀਆਂ ਕੀਮਤਾਂ ਵਧਾ ਰਹੀ ਹੈ।ਮਹਿੰਗਾਈ ਨਾਲ ਆਮ ਜਨਤਾ ਦਾ ਜੀਣਾ ਦੁੱਭਰ ਹੋ ਗਿਆ ਹੈ।ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਸੀ ਕਿ ਸਾਰੇ ਪੰਜਾਬ ਵਿੱਚ ਸਾਈਟ ਤੇ ਖੜ੍ਹ ਕੇ ਰੋਸ ਪ੍ਰਦਰਸ਼ਨ ਕਰਨਾ ਹੈ।ਉਸ ਦੇ ਤਹਿਤ ਅਸੀਂ ਸੜਕ ਦੀ ਸਾਈਡ ਤੇ ਰੋਸ ਪ੍ਰਦਰਸ਼ਨ ਕਰ ਰਹੀ ਹੈ।ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ (Central Government) ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।