ਮੂੰਗੀ ਦੀ ਬਿਨ੍ਹਾਂ ਆੜ੍ਹਤੀਆਂ ਤੋਂ ਸਿੱਧੀ ਖਰੀਦ ਦੇ ਖਿਲਾਫ਼ ਕਿਸਾਨ ਅਤੇ ਆੜ੍ਹਤੀਏ ਅਤੇ ਸਾਹਮਣੇ - 9 ਜੂਨ ਤੱਕ ਅਣਮਿੱਥੇ ਸਮੇਂ ਲਈ ਹੜਤਾਲ
ਅੰਮ੍ਰਿਤਸਰ: ਸਰਕਾਰ ਵਲੋਂ ਮੁੰਗੀ ਦੀ ਖ਼ਰੀਦ ਨੂੰ ਲੈ ਕੇ ਆੜ੍ਹਤੀ ਵਰਗ ਨੂੰ ਕਿਨਾਰੇ ਕਰਨ ਦੇ ਫੈਸਲੇ ਦੇ ਵਿਰੋਧ 'ਚ ਅੱਜ ਆੜ੍ਹਤੀ ਐਸ਼ੋਸਿਏਸਨ ਜੰਡਿਆਲਾ ਵੱਲੋ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬਧੀ ਗੱਲਬਾਤ ਕਰਦਿਆਂ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਨੇ ਦੱਸਿਆ ਕਿ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਨੂੰ ਲੈ ਕੇ ਆੜ੍ਹਤੀ ਐਸ਼ੋਸਿਏਸਨ ਨੂੰ ਕਿਨਾਰੇ ਕਰਨ ਅਤੇ 2.5% ਫੀਸ ਨੂੰ ਲੈ ਕੇ ਸਾਰੇ ਆੜ੍ਹਤੀ ਭਾਈਚਾਰੇ ਵੱਲੋ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਅਪੀਲ ਕੀਤੀ ਗਈ ਹੈ ਜੇਕਰ ਸਰਕਾਰ ਵੱਲੋ ਸਾਡੀਆਂ ਮੰਗਾਂ ਨਾ ਮੰਨਿਆਂ ਗਈਆ ਤਾਂ ਅਸੀਂ 9 ਜੂਨ ਤੱਕ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਹਾਂ ਅਤੇ ਫਿਰ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।