ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਕਿਸਾਨ ਨੇ ਵਾਹੀ ਨਰਮੇ ਦੀ ਫ਼ਸਲ
ਮਾਨਸਾ: ਗੁਲਾਬੀ ਸੁੰਡੀ (pink caterpillar) ਦੇ ਸਤਾਏ ਹੋਏ ਕਿਸਾਨ ਲਗਾਤਾਰ ਆਪਣੇ ਨਰਮੇ ਦੀ ਫ਼ਸਲ ਨੂੰ ਨਸ਼ਟ ਕਰ ਰਹੇ ਹਨ ਅਤੇ ਨਾਲ ਹੀ ਸਰਕਾਰਾਂ ਤੋਂ ਕਿਸਾਨ ਖ਼ਰਾਬ ਹੋਈ ਨਰਮੇ ਦੀ ਫ਼ਸਲ (cottan crop) ਦੇ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਹਨ। ਗੁਲਾਬੀ ਸੁੰਡੀ ਦਾ ਕੋਈ ਹੱਲ ਨਾ ਹੋਣ ਕਾਰਨ ਕਿਸਾਨ ਨਰਮੇ ਦੀ ਫਸਲ ਨੂੰ ਨਸ਼ਟ ਕਰਨ ਦੇ ਲਈ ਹੀ ਮਜਬੂਰ ਹਨ। ਗੁਲਾਬੀ ਸੁੰਡੀ ਦਾ ਹਮਲਾ ਰੁਕ ਨਹੀਂ ਕਿਹਾ ਜਿਸ ਅੱਜ ਕਿਸਾਨ ਵੱਲੋਂ ਚਾਰ ਏਕੜ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਖ਼ਰਾਬ ਹੋਏ ਨਰਮੇ ਦੀ ਫਸਲ ਦੇ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।