ਦਿਨ ਦਿਹਾੜੇ ਚੋਰਾਂ ਨੇ ਕੀਤਾ ਮੋਟਰਸਾਈਕਲ ਚੋਰੀ - ਚੋਰਾਂ ਨੇ ਮੋਟਰਸਾਈਕਲ ਚੋਰੀ ਕੀਤਾ
ਗਿੱਦੜਬਾਹਾ:ਕੋਰੋਨਾ ਕਾਲ ਦੇ ਦੌਰਾਨ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆ ਹਨ।ਗਿੱਦੜਬਾਹਾ ਦੇ ਦੌਲਾ ਗੇਟ ਕੋਲੋਂ ਦਿਨ ਦਿਹਾੜੇ ਚੋਰਾਂ ਨੇ ਮੋਟਰਸਾਈਕਲ ਚੋਰੀ ਕੀਤਾ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।ਇਸ ਬਾਰੇ ਪੀੜਤ ਪੁਨੀਤ ਬਾਂਸਲ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤ ਰਾਜੀਵ ਸ਼ਰਮਾ ਨੂੰ ਮਿਲਣ ਲਈ ਆਇਆ ਸੀ ਅਤੇ ਜਦੋਂ ਥੋੜੀ ਦੇਰ ਬਾਅਦ ਬਾਹਰ ਆ ਕੇ ਵੇਖਿਆ ਤਾਂ ਮੋਟਰਸਾਈਕਲ ਉਥੋ ਗਾਈਬ ਸੀ।ਜਦੋਂ ਆਸੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਚੋਰੀ ਦੀ ਸਾਰੀ ਘਟਨਾ ਨੂੰ ਸੀਸੀਟੀਵੀ ਵਿਚ ਵੇਖਿਆ ਗਿਆ।ਪੁਨੀਤ ਬਾਂਸਲ ਦਾ ਕਹਿਣਾ ਹੈ ਕਿ ਮੋਟਰਸਾਈਕਲ ਚੋਰੀ ਸਥਾਨਕ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।