ਸਵੱਛ ਭਾਰਤ ਮਿਸ਼ਨ ਦਾ ਮਜ਼ਾਕ ਉਡਾਉਂਦਾ ਬਠਿੰਡਾ ਦੇ ਮੇਅਰ ਦਾ ਇਲਾਕਾ - garbage
ਬਠਿੰਡਾ ਰੇਲਵੇ ਸਟੇਸ਼ਨ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਬਣਿਆ ਮੇਅਰ ਦਾ ਇਲਾਕਾ ਸੰਜੇ ਨਗਰ ਇਸ ਸਮੇਂ ਕਿਸੇ ਨਰਕ ਤੋਂ ਘੱਟ ਨਹੀਂ ਦਿਖਾਈ ਦਿੰਦਾ। ਮੁਹੱਲਾ ਵਾਸੀ ਇਸ ਨਰਕ ਦੇ ਵਿੱਚ ਜਿਊਣ ਲਈ ਮਜਬੂਰ ਹਨ। ਬਠਿੰਡਾ ਸ਼ਹਿਰ ਭਾਵੇਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਸਫ਼ਾਈ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹੈ ਪਰ ਬਠਿੰਡਾ ਦੇ ਮੇਅਰ ਦਾ ਇਲਾਕਾ ਗੰਦੇ ਪਾਣੀ ਦੇ ਛੱਪੜ ਦੇ ਨਾਲ ਜਿੱਥੇ ਬਿਮਾਰੀਆਂ ਦਾ ਘਰ ਬਣਿਆ ਹੋਇਆ ਹੈ ਉੱਥੇ ਹੀ ਲੋਕਾਂ ਦਾ ਬਦਬੂ 'ਚ ਰਹਿਣਾ ਵੱਡੀ ਸਮੱਸਿਆ ਬਣੀ ਹੋਈ ਹੈ।