VIDEO: ਮਹਾਰਾਣੀ ਪਰਨੀਤ ਕੌਰ ਨੂੰ ਭੈਣ ਮੰਨਦੇ ਹਨ ਧਰਮਿੰਦਰ ਦਿਓਲ - sunny deol
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਉਨ੍ਹਾਂ ਦੇ ਪਿਤਾ ਧਰਮਿੰਦਰ ਗੁਰਦਾਸਪੁਰ ਪੁਹੰਚੇ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਸੁਨੀਲ ਜਾਖੜ ਵੱਲੋਂ ਸੰਨੀ ਦਿਓਲ ਨੂੰ ਦਿੱਤੀ ਬਹਿਸ ਦੀ ਚੁਣੌਤੀ 'ਤੇ ਕਿਹਾ ਕਿ ਉਹ ਇੱਥੇ ਕਿਸੇ ਨਾਲ ਬਹਿਸ ਕਰਨ ਲਈ ਨਹੀਂ, ਲੋਕਾਂ ਦੇ ਦੁੱਖ ਸੁਣਨ ਅਤੇ ਉਨ੍ਹਾਂ ਦੇ ਕੰਮ ਕਰਨ ਲਈ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ ਤੇ ਪਰਨੀਤ ਕੌਰ ਨੂੰ ਉਹ ਆਪਣੀ ਭੈਣ ਮੰਨਦੇ ਹਨ। ਧਰਮਿੰਦਰ ਨੇ ਇਹ ਵੀ ਕਿਹਾ ਕਿ ਉਹ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਸੁਨੀਲ ਬਲਰਾਮ ਜਾਖੜ ਦੇ ਬੇਟੇ ਹਨ ਤਾਂ ਉਹ ਇੱਥੇ ਨਾ ਆਉਂਦੇ ਪਰ ਹੁਣ ਉਹ ਮੈਦਾਨ ਵਿੱਚ ਆ ਗਏ ਹਨ ਤਾਂ ਡੱਟ ਕੇ ਮੁਕਾਬਲਾ ਕਰਨਗੇ।