ਦਿਹਾੜੀ ਕਰਨ ਲਈ ਮਜਬੂਰ ਪੜ੍ਹੇ ਲਿਖੇ ਨੌਜਵਾਨ, ਵੇਖੋ ਵੀਡੀਓ - Sangrur
ਸੰਗਰੂਰ ਦੇ ਪਿੰਡ ਬੁਗਰਾ ਦੇ ਖੇਤ ਵਿੱਚ ਕੰਮ ਕਰਦੇ ਇਹ ਨੌਜਵਾਨ ਅਨਪੜ੍ਹ ਨਹੀਂ ਸਗੋਂ ਗ੍ਰੇਜੂਏਟ ਤੇ ਪੋਸਟ ਗ੍ਰੈਜੂਏਟ ਹਨ। ਪੜੇ ਲਿਖੇ ਇਹ ਨੌਜਵਾਨ ਖੇਤਾਂ ਵਿੱਚ ਜੀਰੀ ਲਗਾ ਕੇ 300 ਰੁਪਏ ਦਿਹਾੜੀ ਕਰਨ ਲਈ ਮਜਬੂਰ ਹਨ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਟੈਸਟ ਵੀ ਦਿੱਤੇ ਹਨ ਪਰ ਨੌਕਰੀ ਨਹੀਂ ਮਿਲੀ। ਨੌਜਵਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਉਨ੍ਹਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੀ ਯੋਗਤਾ ਮੁਤਾਬਕ ਕੰਮ ਮਿਲ ਸਕੇ।