ਸਪੀਕਰ ’ਤੇ ਸਸਤੀ ਸ਼ਰਾਬ ਦਾ ਹੋਕਾ ਦੇਣ ਦਾ ਵੀਡੀਓ ਵਾਇਰਲ, ਸੁਣੋ ਕੀ ਬੋਲੇ ਸ਼ਰਾਬ ਦੇ ਪਿਆਕੜ !
ਤਰਨ ਤਾਰਨ: ਪੰਜਾਬ ਸਰਕਾਰ ਵੱਲੋਂ ਨਵੀਂ ਸ਼ਰਾਬ ਨੀਤੀ ਬਣਾਉਣ ਕਾਰਨ ਪੁਰਾਣੇ ਸ਼ਰਾਬ ਦੇ ਠੇਕੇਦਾਰ ਜੋ ਕੀ ਮਨਮਾਨੇ ਢੰਗ ਨਾਲ ਮਹਿੰਗੇ ਰੇਟ ’ਤੇ ਸ਼ਰਾਬ ਵੇਚਦੇ ਸਨ ਹੁਣ ਉਨ੍ਹਾਂ ਨੂੰ ਸਸਤੇ ਰੇਟ ’ਤੇ ਸ਼ਰਾਬ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਨੂੰ ਲੈਕੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਪੀਕਰ ਉੱਪਰ ਸਸਤੀ ਸ਼ਰਾਬ ਹੋਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਓਧਰ ਸ਼ਰਾਬ ਦੇ ਸ਼ੋਕੀਨ ਵੀ ਸਸਤੀ ਹੋਈ ਸ਼ਰਾਬ ਦਾ ਪੂਰਾ ਅਨੰਦ ਲੈ ਰਹੇ ਹਨ। ਸ਼ਰਾਬ ਦੇ ਸੋਕੀਨਾਂ ਨੇ ਕਿਹਾ ਕਿ ਇਸੇ ਭਾਅ ’ਤੇ ਸ਼ਰਾਬ ਮਿਲਣੀ ਚਾਹੀਦੀ ਹੈ ਤਾਂ ਜੋ ਲੋਕ ਨਾਜਾਇਜ਼ ਤੌਰ ’ਤੇ ਵਿਕ ਰਹੀ ਗੰਦੀ ਅਤੇ ਜਹਿਰੀਲੀ ਸ਼ਰਾਬ ਪੀਣ ਦੀ ਥਾਂ ਠੇਕੇ ’ਤੇ ਆ ਕੇ ਮਿਆਰੀ ਸ਼ਰਾਬ ਸਸਤੇ ਭਾਅ ’ਤੇ ਖਰੀਦ ਸਕਣ। ਇਸ ਸਬੰਧੀ ਸ਼ਰਾਬ ਦੇ ਠੇਕੇਦਾਰਾਂ ਨੇ ਸ਼ਰਾਬ ਸਸਤੀ ਕਰਨ ਪਿੱਛੇ ਦੱਸਿਆ ਕਿ ਉਹ ਆਪਣਾ ਸਟਾਕ ਖ਼ਤਮ ਕਰਨ ਖਾਤਰ ਮਜ਼ਬੂਰੀ ਵੱਸ ਘਾਟਾ ਸਹਿਣ ਕਰਦੇ ਹੋਏ ਸਸਤੇ ਭਾਅ ’ਤੇ ਸ਼ਰਾਬ ਵੇਚ ਰਿਹਾ ਹੈ ਕਿਉਂਕਿ 30 ਜੂਨ ਨੂੰ ਉਨ੍ਹਾਂ ਦੇ ਠੇਕਿਆਂ ਦੀ ਮਿਆਦ ਖਤਮ ਹੋ ਰਹੀ ਹੈ।