ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ 'ਚ ਲਾਇਆ 'ਝਾੜੂ' - navjot kaur sidhu
ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿੱਚ 'ਸਵੱਛ ਅੰਮ੍ਰਿਤਸਰ ਕੈਂਪੇਨ' ਤਹਿਤ ਸ਼ਹਿਰ 'ਚ ਸਫਾਈ ਅਭਿਆਨ ਚਲਾਇਆ। ਉਨ੍ਹਾਂ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਖ਼ੁਦ ਸਫ਼ਾਈ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ 5 ਕਰੋੜ ਦੇ ਟੈਂਡਰ ਲੱਗ ਚੁੱਕੇ ਹਨ। ਮੈਡਮ ਸਿੱਧੂ ਨੇ ਕਿਹਾ ਕਿ ਪਾਰਟੀ ਦਾ ਮੁੱਖ ਮੰਤਵ ਸ਼ਹਿਰ ਤੋਂ ਗੰਦਗੀ ਨੂੰ ਖ਼ਤਮ ਕਰਨਾ ਹੈ। ਇਹ ਮੁਹਿੰਮ ਸ਼ਹਿਰ ਦੇ ਹਰ ਵਾਰਡ 'ਚ ਹਫ਼ਤਾਵਾਰ ਚੱਲਿਆ ਕਰੇਗੀ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਬਦਲੇ ਜਾਣ ਵਾਲੇ ਸਵਾਲ 'ਤੇ ਕੋਈ ਵੀ ਟਿੱਪਣੀ ਨਹੀਂ ਕੀਤੀ।