ਕਰਤਾਰਪੁਰ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪੁੱਜੇ ਸੀਐਮ ਚੰਨੀ - ਰਿਵਾਰ ਸਮੇਤ ਪਾਕਿਸਤਾਨ ਲਈ
ਡੇਰਾ ਬਾਬਾ ਨਾਨਕ:ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ (Guru Nanak dev birth anniversary) ਮੌਕੇ ਕਰਤਾਰਪੁਰ ਸਾਹਿਬ (Kartarpur Sahib) ਵਿਖੇ ਮੱਥਾ ਟੇਕਣ ਲਈ ਪੰਜਾਬ ਦੇ ਮੁੱਖ ਮੰਤਰੀ ਡੇਰਾ ਬਾਬਾ ਨਾਨਕ (Dera Baba Nanak) ਪੁੱਜੇ ਹਨ। ਉਹ ਇੱਥੇ ਲਾਂਘੇ (Langha) ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਉਹ ਇੱਥੇ ਆਪਣੇ ਪਰਿਵਾਰ ਪਤਨੀ ਤੋਂ ਇਲਾਵ ਨਵ ਵਿਆਹੇ ਪੁੱਤਰ ਤੇ ਨੂੰਹ ਦੇ ਨਾਲ ਪੁੱਜੇ ਹਨ। ਸੀਐਮ ਚੰਨੀ (CM Channi) ਤੋਂ ਪਹਿਲਾਂ ਲਾਂਘੇ ’ਤੇ ਚਾਰ ਹੋਰ ਮੰਤਰੀ ਵੀ ਪੁੱਜ ਚੁੱਕੇ ਸੀ ਤੇ ਮੁੱਖ ਮੰਤਰੀ ਪਰਿਵਾਰ ਸਮੇਤ ਪਾਕਿਸਤਾਨ ਲਈ (Will go to Pakistan with family) ਲਾਂਘੇ ਤੋਂ ਮੰਤਰੀਆਂ ਦੇ ਨਾਲ ਹੀ ਰਵਾਨਾ ਹੋਣਗੇ। ਸੀਐਮ ਦਾ ਪ੍ਰੋਗਰਾਮ ਕੈਬਨਿਟ ਦੇ ਨਾਲ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ ਦਾ ਪਹਿਲਾਂ ਤੋਂ ਹੀ ਤੈਅ ਸੀ।