ਕੈਪਟਨ ਜੀ, ਲੋਹੀਆਂ ਖ਼ਾਸ ਦੇ ਆਮ ਜਨਤਾ ਦਾ ਦੁੱਖ ਤਾਂ ਸੁਣਿਆਂ ਹੀ ਨਹੀਂ...ਵੇਖੋ ਵੀਡੀਓ - Lohian Khas
🎬 Watch Now: Feature Video
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਜਲੰਧਰ ਅਤੇ ਕਪੂਰਥਲਾ ਦੇ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਖ਼ਾਸ ਤੌਰ 'ਤੇ ਜਲੰਧਰ ਦਾ ਲੋਹੀਆਂ ਖ਼ਾਸ ਇਲਾਕਾ ਪੂਰੀ ਤਰ੍ਹਾਂ ਹੜ੍ਹ ਦੀ ਮਾਰ ਝੱਲ ਰਿਹਾ ਹੈ। ਇਸ ਇਲਾਕੇ ਦੇ ਸੈਂਕੜੇ ਪਿੰਡ ਅਤੇ ਹਜ਼ਾਰਾਂ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਹੈ। ਜਿੱਥੇ, ਇਸ ਇਲਾਕੇ ਦੇ ਲੋਕ ਹੜ੍ਹ ਕਰਕੇ ਬੇਹਦ ਪਰੇਸ਼ਾਨ ਹਨ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਲਾਕੇ ਦਾ ਦੌਰਾ ਕਰਦਿਆਂ ਹੜ੍ਹ ਪੀੜਤਾਂ ਨੂੰ ਘੱਟ ਅਤੇ ਆਪਣੇ ਹੀ ਲੋਕਾਂ ਨਾਲ ਜ਼ਿਆਦਾ ਮਿਲਦੇ ਹੋਏ ਨਜ਼ਰ ਆਏ। ਇਨਾਂ ਲੋਕਾਂ ਨੂੰ ਇੱਥੇ ਦੇ ਹੀ ਕਾਂਗਰਸੀ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਮਿਲਾਇਆ ਜਦਕਿ ਜੋ ਲੋਕ ਅਸਲ ਵਿੱਚ ਪੀੜਤ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਦੂਰ ਹੀ ਰੱਖਿਆ ਗਿਆ।