ਕਾਨੂੰਨ ਵਿਵਸਥਾ ਨੂੰ ਲੈਕੇ ਪੁੱਛੇ ਸਵਾਲਾਂ ਤੋਂ ਭੱਜੇ ਕੈਬਨਿਟ ਮੰਤਰੀ
ਬਠਿੰਡਾ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਠਿੰਡਾ ਪਹੁੰਚੇ ਸਨ। ਜਿਥੇ ਉਨ੍ਹਾਂ ਪਿੰਡਾਂ ਦੇ ਸਮੂਹਿਕ ਵਿਕਾਸ 'ਚ ਗਰਾਮ ਸਭਾ ਦੀ ਭੂਮਿਕਾ ਸਬੰਧੀ ਸੈਮੀਨਾਰ 'ਚ ਭਾਗ ਵੀ ਲਿਆ। ਉਨ੍ਹਾਂ ਕਿਹਾ ਕਿ ਗਰਾਮ ਸਭਾ ਪੂਰੇ ਪੰਜਾਬ 'ਚ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 26 ਜੂਨ ਤੱਕ ਪੰਜਾਬ ਦੇ ਹਰ ਪਿੰਡ 'ਚ ਗਰਾਮ ਇਜਲਾਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛਡਵਾਏ ਜਾ ਰਹੇ ਹਨ, ਪਰ ਨਾਲ ਹੀ ਜਦੋਂ ਪੱਤਰਕਾਰਾਂ ਵਲੋਂ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਕੀਤਾ ਤਾਂ ਉਹ ਬਿਨਾਂ ਜਵਾਬ ਦਿੱਤੇ ਹੀ ਚਲੇ ਗਏ।