ਕਾਰਗਿਲ ਵਿਜੈ ਦਿਵਸ ਮੌਕੇ ਬੀ.ਐੱਸ.ਐੱਫ. ਵੱਲੋਂ ਮੈਰਾਥਨ ਦਾ ਆਯੋਜਨ - BSF organized marathon
ਫਿਰੋਜ਼ਪੁਰ: ਬੀ.ਐੱਸ.ਐੱਫ. ਨੇ ਕਾਰਗਿਲ ਵਿਜੈ ਦਿਵਸ ਦੇ 20 ਸਾਲ ਪੂਰੇ ਹੋਣ 'ਤੇ ਮੈਰਾਥਨ ਦੌੜ ਦਾ ਆਯੋਜਨ ਕੀਤਾ। ਬੀ.ਐੱਸ.ਐੱਫ. ਵੱਲੋਂ ਆਯੋਜਿਤ ਇਸ ਦੌੜ 'ਚ ਜਵਾਨਾਂ ਸਮੇਤ ਸਥਾਨਕ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਦੌੜ ਸਰਹੱਦੀ ਪਿੰਡ ਬਾਰੇਕੇ ਤੋਂ ਸ਼ੁਰੂ ਹੋਈ ਤੇ ਹੁਸੈਨੀਵਾਲਾ ਦੇ ਸ਼ਾਨ-ਏ-ਹਿੰਦ ਗੇਟ 'ਤੇ ਜਾ ਕੇ ਖ਼ਤਮ ਹੋਈ। ਬੀ.ਐੱਸ.ਐੱਫ. ਵੱਲੋਂ ਕਰਵਾਈ ਇਸ ਦੌੜ ਦਾ ਮਕਸਦ ਉਨ੍ਹਾਂ ਸ਼ਹੀਦ ਜਵਾਨਾਂ ਨੂੰ ਯਾਦ ਕਰਨਾ ਹੈ, ਜਿਨ੍ਹਾਂ ਦੇਸ਼ ਦੇ ਲਈ ਆਪਣੀ ਜਾਣ ਗਵਾ ਦਿੱਤੀ। ਇਸ ਮੌਕੇ ਬੀ.ਐੱਸ.ਐੱਫ. ਦੇ ਅਧਿਕਾਰੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇਸ਼ ਲਈ ਆਪਣੇ ਪੁੱਤਰ ਵਾਰ ਦਿੱਤੇ।