ਨਜ਼ਾਇਜ ਤੌਰ 'ਤੇ ਵੱਢੇ ਦਰਖਤਾਂ ਦੀ ਭਰੀ ਟਰਾਲੀ ਨੂੰ ਬੀਡੀਪੀਓ ਨੇ ਕੀਤਾ ਜ਼ਬਤ
ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ, ਉੱਥੇ ਹੀ ਕੁੱਝ ਅਜਿਹੇ ਲੋਕ ਵੀ ਹਨ ਜੋ ਅਪਣੇ ਸਵਾਰਥ ਲਈ ਦਰੱਖਤਾਂ ਨੂੰ ਨਾਜਾਇਜ਼ ਤੌਰ 'ਤੇ ਕੱਟ ਕੇ ਵੇਚ ਰਹੇ ਹਨ। ਅਜਿਹਾ ਹੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੀਡੀਪੀਓ ਦਫ਼ਤਰ ਦੇ ਪਿੱਛੇ ਬਣੇ 1 ਡੇਰੇ ਦੇ ਵਿੱਚ ਕੁੱਝ ਲੋਕ ਦਰੱਖਤਾਂ ਦੀ ਕਟਾਈ ਕਰ ਕੇ ਟਰਾਲੀ ਭਰ ਰਹੇ ਸੀ। ਇਸ ਮੌਕੇ ਬੀਡੀਪੀਓ ਅਮਲੋਹ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਡੀਪੀਓ ਦਫ਼ਤਰ ਅਮਲੋਹ ਦੇ ਪਿੱਛੇ ਬਣੇ 1 ਡੇਰੇ ਵਿੱਚ ਕੁੱਝ ਲੋਕ ਦਰੱਖਤ ਕੱਟ ਰਹੇ ਸਨ, ਜਿਸ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ। ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਦਰੱਖਤਾਂ ਨਾਲ ਭਰੀ 1 ਟਰਾਲੀ ਨੂੰ ਵੀ ਜ਼ਬਤ ਕੀਤਾ ਗਿਆ।