ਧਾਰਾ 144 ਦੇ ਬਾਵਜੂਦ ਪ੍ਰਦਸ਼ਨ ਜਾਰੀ, CM ਭਗਵੰਤ ਮਾਨ ਗ੍ਰਹਿ ਨੇੜੇ ਭਾਰੀ ਪੁਲਿਸ ਫੋਰਸ ਰਿਹਾ ਮੌਜੂਦ - Library Front Punjab
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗ੍ਰਹਿ (CM Bhagwant Mann house) ਨੇੜੇ 1158 ਅਸਿਸਟੈਂਟ ਪ੍ਰੋਫੈਸਰ (Assistant Professor) ਅਤੇ ਲਾਇਬ੍ਰੇਰੀ ਫਰੰਟ ਪੰਜਾਬ (Library Front Punjab) ਦੀ ਤਰਫੋਂ ਧਾਰਾ 144 ਦੇ ਬਾਵਜੂਦ ਪ੍ਰਦਰਸ਼ ਜਾਰੀ ਹਨ। ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਮੁੱਖ ਮੰਤਰੀ ਦੇ ਘਰ ਤੋਂ 2 ਕਿਲੋਮੀਟਰ ਪਹਿਲਾਂ ਹੀ ਰੋਕ ਲਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਪ੍ਰਸ਼ਾਸਨ ਵੱਲੋਂ ਸਾਨੂੰ ਭਰੋਸਾ ਨਾ ਦਿੱਤਾ ਗਿਆ ਤਾਂ ਉਹ ਬੈਰੀ ਗੇਟ ਤੋੜ ਕੇ ਅੱਗੇ ਵਧਣਗੇ। ਭਾਰੀ ਪੁਲਿਸ ਫੋਰਸ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਜੇਕਰ ਪ੍ਰਦਰਸ਼ਨਕਾਰੀ ਅੱਗੇ ਵਧੇ ਤਾਂ ਮਾਹੌਲ ਵਿਗੜ ਸਕਦਾ ਹੈ।