ਪੰਜਾਬ

punjab

ETV Bharat / videos

ਅੰਮ੍ਰਿਤਸਰ ਪੁਲਿਸ ਨੇ 2 ਲੋੜੀਂਦੇ ਵਿਅਕਤੀਆਂ ਨੂੰ ਕੀਤਾ ਕਾਬੂ - ਹਮਲੇ ਦੌਰਾਨ ਵਰਤੀ 12 ਬੋਰ ਦੀ ਗੰਨ

🎬 Watch Now: Feature Video

By

Published : Jan 3, 2021, 7:08 PM IST

ਅੰਮ੍ਰਿਤਸਰ: ਦਿਹਾਤੀ ਪੁਲਿਸ ਦੇ ਡੀਐਸਪੀ ਹੈਡਕੁਆਟਰ ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਦੇ ਮਹੀਨੇ ਸਰਕਾਰੀ ਹਸਪਤਾਲ ਮਾਨਾਵਾਲੇ ਦੇ ਸਾਮਣੇ ਹਰਸ਼ ਮੈਡੀਕਲ ਸਟੋਰ 'ਤੇ 2 ਅਣਪਛਾਤੇ ਵਿਅਕਤੀਆਂ ਵੱਲੋਂ ਜੋ ਕਿ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਘਟਨਾਂ ਵਿੱਚ ਉਨ੍ਹਾਂ ਵੱਲੋਂ ਮਲਕੀਤ ਸਿੰਘ ਨਾਂਅ ਦੇ ਵਿਅਕਤੀ 'ਤੇ 12 ਬੋਰ ਦੀ ਗਨ ਨਾਲ ਫਾਇਰ ਕਰਕੇ ਜਖ਼ਮੀ ਕਰਕੇ ਫ਼ਰਾਰ ਹੋ ਗਏ। ਥਾਣਾ ਚਾਟੀਵਿੰਡ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰੇ ਖੰਗਾਲੇ ਗਏ, ਉਪਰੰਤ ਜਾਂਚ ਦੇ ਚਲਦੇ ਪੁਲਿਸ ਨੇ ਸਾਜਨ ਦੀਪ ਤੇ ਲਵਪ੍ਰੀਤ ਸਿੰਘ ਨੂੰ ਸਵਿਫ਼ਟ ਕਾਰ ਸਣੇ ਕਾਬੂ ਕਰ ਲਿਆ। ਹਮਲੇ ਦੌਰਾਨ ਵਰਤੀ 12 ਬੋਰ ਦੀ ਗਨ ਵੀ ਬਰਾਮਦ ਕਰ ਲਈ ਗਈ ਹੈ। ਹਮਲੇ ਦਾ ਕਾਰਨ ਆਪਸੀ ਰੰਜਿਸ਼ ਦਾ ਦੱਸਿਆ ਗਿਆ ਹੈ।

ABOUT THE AUTHOR

...view details