ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੇ ਘਰ 'ਤੇ ਹਮਲਾ, ਪੁਲਿਸ ਨੇ ਜਾਂਚ ਅਰੰਭੀ
ਜਲੰਧਰ: ਅਮਰ ਨਗਰ ਵਿੱਚ ਅਵੈਦ ਸ਼ਰਾਬ ਕਾਰੋਬਾਰ ਕਰਨ ਵਾਲੇ ਇੱਕ ਘਰ ਦੇ ਬਾਹਰ ਕੁੱਝ ਵਿਅਕਤੀਆਂ ਵੱਲੋਂ ਗੋਲਿਆ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਏਸੀਪੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਅਮਨਦੀਪ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਿਤੀ ਰਾਤ ਕੁੱਝ ਨੌਜਵਾਨਾਂ ਵੱਲੋਂ ਸਾਡੇ ਘਰ ਦੇ ਬਾਹਰ ਆ ਕੇ ਗੁੰਡਾਗਰਦੀ ਕਰਕੇ ਗੋਲਿਆ ਚਲਾਇਆ। ਪੁਲਿਸ ਨੇ ਅਮਨਦੀਪ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਰਵਾਇਆ ਸ਼ੁਰੂ ਕਰ ਦਿੱਤੀ ਹੈ।