ਗੜ੍ਹਸ਼ੰਕਰ ਸ਼ਹਿਰ ਵਿੱਚ ਪਏ ਮੀਂਹ ਨੇ ਪ੍ਰਸ਼ਾਸਨ ਦੇ ਦਾਵਿਆਂ ਦੀ ਖੋਲੀ ਪੋਲ
ਹੁਸ਼ਿਆਰਪੁਰ: ਜਿੱਥੇ ਸਰਕਾਰ ਅਤੇ ਪ੍ਰਸ਼ਾਸਨ (Government and Administration) ਵੱਲੋਂ ਬਰਸਾਤੀ ਮੌਸਮ ਨੂੰ ਦੇਖਦੇ ਪੁੱਖਤਾ ਪ੍ਰਬੰਧਾਂ ਦੀ ਗੱਲ ਕਹੀ ਜਾ ਰਹੀ ਹੈ। ਉੱਥੇ ਹੀ ਜ਼ਮੀਨੀ ਪੱਧਰ ‘ਤੇ ਤਸਵੀਰ ਅਲੱਗ ਨਜ਼ਰ ਆ ਰਹੀ ਹੈ। ਸ਼ਹਿਰ ਗੜ੍ਹਸ਼ੰਕਰ (City Garhshankar) ਦੇ ਵਿੱਚ ਇੱਕ ਘੰਟੇ ਦੇ ਪਏ ਮੀਂਹ ਨਾਲ ਸ਼ਹਿਰ ਦੇ ਕਈ ਥਾਵਾਂ ਦੇ ਉੱਪਰ ਪਾਣੀ ਜਲ-ਥਲ ਹੋ ਗਿਆ। ਗੜ੍ਹਸ਼ੰਕਰ ਦੇ ਨੰਗਲ ਰੋਡ ਵਿੱਖੇ ਸੜਕ ਵਿੱਚ ਪਏ ਟੋਇਆਂ ਕਾਰਨ ਅਤੇ ਪਾਣੀ ਦਾ ਨਿਕਾਸ (Drainage of water) ਨਾ ਹੋਣ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰਾਂ ਦਾ ਕਹਿਣਾ ਹੈ ਗੜ੍ਹਸ਼ੰਕਰ (Garhshankar) ਦਾ ਨੰਗਲ ਰੋੜ ਜਿਸ ਦੇ ਵਿੱਚ ਟੋਇਆਂ ਦੀ ਭਰਮਾਰ ਹੈ ਅਤੇ ਟੋਇਆਂ ਵਿੱਚ ਭਰੇ ਪਾਣੀ ਦੇ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ।