ਐਡੀਸ਼ਨਲ ਚੀਫ਼ ਸੈਕਟਰੀ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਦਾ ਕੀਤਾ ਦੌਰਾ
ਅੰਮ੍ਰਿਤਸਰ:ਐਡੀਸ਼ਨਲ ਚੀਫ ਸੈਕਟਰੀ ਪੰਜਾਬ ਕਮ ਫਾਈਨੈਸ਼ਲ ਕਮਿਸ਼ਨਰ ਰਵਨੀਤ ਕੌਰ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇ।ਜਿੱਥੇ ਪੁੱਜਣ ਉਤੇ ਪੁਲਿਸ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ(Guard of Honor) ਪੇਸ਼ ਕੀਤਾ ਗਿਆ।ਜਿਸ ਉਪਰੰਤ ਉਨ੍ਹਾਂ ਫਰਦ ਕੇਂਦਰ ਦੇ ਕੰਮਾਂ ਦੀ ਜਾਣਕਾਰੀ ਹਾਸਿਲ ਕੀਤੀ।ਰਵਨੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਮਾਲ ਪਟਵਾਰੀਆਂ (Revenue Patwaris)ਵੱਲੋਂ ਵਾਧੂ ਚਾਰਜਾਂ ਦਾ ਕੰਮ ਛੱਡ ਦੇਣ ਉਪਰੰਤ ਲੋਕਾਂ ਨੂੰ ਸਮੱਸਿਆਂ ਆ ਰਹੀਆ ਹਨ।ਉੱਥੇ ਇਸ ਪ੍ਰੇਸ਼ਾਨੀ ਦੇ ਹੱਲ ਲਈ ਸੇਵਾਮੁਕਤ ਪਟਵਾਰੀ ਅਤੇ ਕਾਨੂੰਗੋ ਭਰਤੀ ਕੀਤੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਪਟਵਾਰੀਆਂ ਦੀ ਨਵੀਂ ਭਰਤੀ ਲਈ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।