ਆਵਾਰਾ ਪਸ਼ੂ ਬਣੇ ਰਹੇ ਹਨ ਹਾਦਸਿਆਂ ਦਾ ਕਾਰਨ
ਨਗਰ ਨਿਗਮ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਵਿਕਾਸ ਕਾਰਜਾਂ ਦੇ ਕੀਤੇ ਜਾ ਰਹੇ ਹਨ, ਜਿਸ ਦੇ ਲਈ ਕਈ ਤਰ੍ਹਾਂ ਦੇ ਟੈਕਸ ਵੀ ਜਨਤਾ ਕੋਲੋ ਲਏ ਜਾਂਦੇ ਹਨ ਪਰ ਜੇ ਜ਼ਮੀਨੀ ਹਕੀਕਤ ਦੇਖੀਏ ਤਾਂ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਪਠਾਨਕੋਟ ਵਿਚ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਸਰਕਾਰ ਅਤੇ ਨਗਰ ਨਿਗਮ ਜੋ ਕਿ ਗਊ ਸੈਸ ਦੇ ਨਾਂ 'ਤੇ ਲੱਖਾਂ ਰੁਪਏ ਤਾਂ ਵਸੂਲ ਰਿਹਾ ਹੈ ਪਰ ਉਸ ਦੇ ਬਾਵਜੂਦ ਅਵਾਰਾ ਪਸ਼ੂਆਂ ਦਾ ਸਹੀ ਸੰਭਾਲ ਨਹੀ ਕਰ ਰਿਹਾ। ਅਵਾਰਾ ਪਸ਼ੂ ਸੜਕਾਂ 'ਤੇ ਘੂੰਮਦੇ ਰਹਿੰਦੇ ਹਨ, ਜਿਸ ਕਾਰਨ ਹਰ ਰੋਜ ਸੜਕੀ ਹਾਦਸੇ ਹੋ ਰਹੇ ਹਨ। ਸੜਕ ਤੋਂ ਨਿਕਲਣ ਵਾਲੇ ਲੋਕ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।