SYL ਮੁੱਦੇ 'ਤੇ 'ਆਪ' ਹਰ ਲੜਾਈ ਲੜਨ ਲਈ ਤਿਆਰ: ਚੀਮਾ - ਐਸਵਾਈਐਲ ਨਹਿਰ
ਐਸਵਾਈਐਲ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ 4 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਐਸਵਾਈਐਲ ਨਹਿਰ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਦਿੱਤੇ ਚਾਰ ਮਹੀਨਿਆਂ ਦੇ ਸਮੇਂ ਤੋਂ ਬਾਅਦ ਰਾਜਨੀਤਿਕ ਤੌਰ 'ਤੇ ਪੰਜਾਬ ਦੇ ਲੀਡਰਾਂ ਨੇ ਇੱਕ ਵਾਰ ਫਿਰ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਜਿਸ ਉੱਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਰਾਜਨੀਤੀ ਜ਼ਰੂਰ ਕਰਦੀਆਂ ਹਨ ਪਰ ਹੱਲ ਵੱਲ ਕੋਈ ਵੀ ਪਾਰਟੀ ਵੱਧਦੀ ਹੋਈ ਨਜ਼ਰ ਨਹੀਂ ਆਈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਵਿੱਚ ਹੀ ਰੱਖਣ ਲਈ ਆਮ ਆਦਮੀ ਪਾਰਟੀ ਹਰ ਇੱਕ ਲੜਾਈ ਲੜਨ ਲਈ ਤਿਆਰ ਹੈ।