ਮਾਪਿਆਂ ਦੀ ਲਾਪਰਵਾਹੀ ਆਈ ਸਾਹਮਣੇ, 2 ਸਾਲਾ ਬੱਚਾ ਗੁਆਂਢੀਆਂ ਦੇ ਘਰੋਂ ਸੁੱਤਾ ਪਿਆ ਮਿਲਿਆ - ਮਾਪਿਆਂ ਦਾ ਲਾਪਰਵਾਹੀ ਆਈ ਸਾਹਮਣੇ
ਬਠਿੰਡਾ: ਜ਼ਿਲ੍ਹੇ ਦੇ ਮਿੰਨੀ ਸੈਕਟਰੀਏਟ ’ਤੇ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਰਿਵਾਰਕ ਮੈਂਬਰਾਂ ਨੇ ਦੋ ਸਾਲਾ ਬੱਚੇ ਨੂੰ ਅਗਵਾ ਹੋਣ ਦੇ ਖਦਸ਼ੇ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਫਰੋਲਿਆ। ਇੱਕ ਪਾਸੇ ਜਿੱਥੇ ਪਰਿਵਾਰ ਬੱਚੇ ਨੂੰ ਲੈ ਕੇ ਵਿਰਲਾਪ ਕਰ ਰਿਹਾ ਸੀ ਉੱਥੇ ਹੀ ਪੁਲਿਸ ਵੱਲੋਂ ਪੂਰੀ ਮੁਸ਼ਤੈਦੀ ਨਾਲ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਸਨ। ਇਸ ਦੌਰਾਨ ਹੀ ਬੱਚੇ ਦੇ ਮਿਲਣ ਦੀ ਸੂਚਨਾ ਮਿਲੀ। ਗੁਆਂਢੀਆਂ ਨੇ ਦੱਸਿਆ ਕਿ ਬੱਚਾ ਉਨ੍ਹਾਂ ਦੇ ਘਰ ਆ ਕੇ ਸੌਂ ਗਿਆ ਸੀ ਜਦੋਂ ਰੌਲਾ ਸੁਣਿਆ ਤਾਂ ਉਨ੍ਹਾਂ ਵੱਲੋਂ ਬਾਹਰ ਆ ਕੇ ਦੇਖਿਆ ਤੇ ਬੱਚੇ ਦੇ ਗੁੰਮ ਹੋਣ ਦੀ ਗੱਲ ਪਤਾ ਲੱਗਣ ਉੱਤੇ ਉਨ੍ਹਾਂ ਵੱਲੋਂ ਇਹ ਬੱਚਾ ਲਿਆਂਦਾ (A missing child found sleeping at a neighbor house) ਗਿਆ। ਉਧਰ ਮੌਕੇ ਤੇ ਪਹੁੰਚੇ ਐੱਸ ਪੀ ਡੀ ਨੇ ਕਿਹਾ ਕਿ ਪੁਲਿਸ ਵੱਲੋਂ ਪੂਰੀ ਤਰ੍ਹਾਂ ਮੁਸਤੈਦੀ ਦਿਖਾਈ ਗਈ ਹੈ ਪਰ ਸਮਾਜ ਵਿਚਲੇ ਲੋਕਾਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ। ਇਸ ਮੌਕੇ ਪੁਲੀਸ ਵੱਲੋਂ ਬੱਚੇ ਦੇ ਗਵਾਂਢੀਆਂ ਤੋਂ ਵੀ ਪੁੱਛਗਿੱਛ ਕੀਤੀ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੱਚਾ ਸੌਂ ਗਿਆ ਸੀ ਕਿਉਂਕਿ ਅਕਸਰ ਹੀ ਬੱਚਾ ਉਨ੍ਹਾਂ ਕੋਲ ਆ ਜਾਂਦਾ ਸੀ।