ਨੌਜਵਾਨਾਂ ਨੇ ਪੰਜਾਬ ਭਰ 'ਚ ਮੁਫਤ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ
ਅੰਮ੍ਰਿਤਸਰ :- ਨੌਜਵਾਨਾਂ ਨੇ ਨਿਵੇਕਲਾ ਉਪਰਾਲਾ ਕੀਤਾ ਹੈ ਜਿਸ ਨੂੰ ਦੇਖ ਹਰ ਕੋਈ ਤਾਰੀਫ ਕਰ ਰਿਹਾ ਹੈ। ਸਨਸ਼ਾਈਨ ਯੂਥ ਕਲੱਬ ਅੰਮ੍ਰਿਤਸਰ ਵਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਥੋੜੀ ਅਗੇ ਸੋਨੀ ਫਾਰਮੇਸੀ ਦੇ ਬਾਹਰ ਇੱਕ ਨਵੇਕਲੀ ਸ਼ੁਰੂਆਤ ਕਰਦਿਆਂ "ਪੜ੍ਹਦਾ ਪੰਜਾਬ" ਨਾਮ ਤੋਂ ਫ੍ਰੀ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਲਾਇਬ੍ਰੇਰੀ ਦਾ ਉਦਘਾਟਨ ਡੀ ਐੱਸ ਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਰਿਬਨ ਕੱਟ ਕੇ ਕੀਤਾ ਗਿਆ।ਡੀਐਸਪੀ ਸਹੋਤਾ ਨੇ ਗੱਲਬਾਤ ਕਰਦਿਆਂ ਕਿਹਾ ਇਹ ਇੱਕ ਵੱਖਰੀ ਕਿਸਮ ਦੀ ਸ਼ੁਰੂਆਤ ਹੈ ਜਿਸਦੇ ਨਾਲ ਜੋ ਆਰਥਿਕ ਤੌਰ ਤੇ ਅਸਮਰੱਥ ਬੱਚਾ ਮਹਿੰਗੀ ਕਿਤਾਬ ਖਰੀਦ ਕੇ ਪੜਾਈ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਉਸਨੂੰ ਇਸਦੇ ਨਾਲ ਬਹੁਤ ਸਹਾਇਤਾ ਮਿਲੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਲੋਕ ਵੀ ਸਨਸ਼ਾਈਨ ਯੂਥ ਕਲੱਬ ਦਾ ਸਹਿਯੋਗ ਕਰਨ ਤਾਂ ਜੋ ਲੋੜਵੰਦ ਵਿਦਿਆਰਥੀਆਂ ਤੱਕ ਇਸਦਾ ਫਾਇਦਾ ਪੁੱਜ ਸਕੇ। ਉਹਨਾਂ "ਪੜ੍ਹਦਾ ਪੰਜਾਬ" ਦੀ ਸ਼ੁਰੂਆਤ ਤੇ ਸਨਸ਼ਾਈਨ ਯੂਥ ਕਲੱਬ ਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਲੱਬ ਦੇ ਸਾਰੇ ਮੈਂਬਰਾਂ ਵਧਾਈ ਦੇ ਪਾਤਰ ਹਨ। ਇਨ੍ਹਾਂ ਵਧੀਆ ਉਪਰਾਲਾ ਕਰਕੇ ਲੋਕਾਂ ਨੂੰ ਸੇਧ ਦਿੱਤੀ ਹੈ। ਜਿਸਦੇ ਨਾਲ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਣ ਜਾ ਰਹੀ ਹੈ।ਕੁਸ਼ਲਦੀਪ ਸਿੰਘ ਸਨਸ਼ਾਈਨ ਕਲੱਬ ਅਹੁਦੇਦਾਰ ਕੁਸ਼ਲਦੀਪ ਸਿੰਘ ਨੇ ਕਿਹਾ ਕਿ ਅਸੀ ਅੰਮ੍ਰਿਤਸਰ ਦੀਆਂ ਅੱਠ ਲੋਕੇਸ਼ਨਾਂ ਚੁਣੀਆ ਹਨ। ਜਿੱਥੇ ਫ੍ਰੀ ਲਾਇਬ੍ਰੇਰੀ ਬਣਾਉਣੀ ਹੈ।ਇਹ ਪਹਿਲੀ ਜਗ੍ਹਾ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਨੂੰ ਉਹ ਪੂਰੇ ਪੰਜਾਬ ਵਿੱਚ ਲਿਜਾਣਾ ਚਾਹੁੰਦੇ ਹਨ।