ਤਲਵੰਡੀ ਸਾਬੋ ਪ੍ਰਸ਼ਾਸ਼ਨ ਦੀ ਨਾਲਾਇਕੀ, ਇਕਾਂਤਵਾਸ ਮਜ਼ਦੂਰ ਪੈਦਲ ਘਰ ਜਾਣ ਨੂੰ ਮਜਬੂਰ - talwandi sabo news
ਤਲਵੰਡੀ ਸਾਬੋ: ਪ੍ਰਸ਼ਾਸ਼ਨ ਦੀ ਵੱਡੀ ਨਾਲਾਇਕੀ ਸਾਹਮਣੇ ਆਈ ਹੈ। ਰਾਜਸਥਾਨ ਤੋਂ ਵਾਪਿਸ ਆਏ ਮਜ਼ਦੂਰਾਂ ਨੂੰ 19 ਦਿਨਾਂ ਦੇ ਇਕਾਂਤਵਾਸ ਤੋਂ ਬਾਅਦ ਘਰ ਵਾਪਿਸ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਬਠਿੰਡਾ ਨਾਲ ਸੰਬੰਧਿਤ 7 ਮਜ਼ਦੂਰ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਹਨ, ਉਨ੍ਹਾਂ ਨੂੰ ਪੈਦਲ ਹੀ ਆਪਣੇ ਪਿੰਡ ਵੱਲ ਰਵਾਨਾ ਕੀਤਾ ਗਿਆ ਹੈ। ਮਜ਼ਦੂਰਾਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਨੂੰ ਇਕਾਂਤਵਾਸ ਕੇਂਦਰ 'ਚੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਤੇ ਉਹ ਦੂਰ ਦੁਰਾਡੇ ਆਪਣੇ ਪਿੰਡਾਂ ਵੱਲ ਪੈਦਲ ਜਾਣ ਲਈ ਮਜਬੂਰ ਹਨ।