ਭੱਠਾ ਮਾਲਕਾਂ ਦੇ ਖ਼ਿਲਾਫ਼ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ - ਛੱਤੀਸਗੜ੍ਹ
ਪਠਾਨਕੋਟ: ਸਥਾਨਕ ਪਿੰਡ ਬਗਵਾਨਗਰ ਇੱਟ ਭੱਠੇ ਦੇ ਕਾਮਿਆਂ ਨੇ ਭੱਠਾ ਮਾਲਕ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਇਨ੍ਹਾਂ ਕਾਮਿਆਂ ਨੂੰ ਤਾਲਾਬੰਦੀ ਦੇ ਦੌਰਾਨ ਭੱਠਾ ਮਾਲਕ ਨੇ ਛੱਤੀਸਗੜ੍ਹ ਤੋਂ ਬੁਲਾਇਆਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭੱਠਾ ਮਾਲਕ ਉਨ੍ਹਾਂ ਨੂੰ ਮਿਹਨਤ ਦੇ ਪੂਰੇ ਪੈਸੇ ਨਹੀਂ ਦਿੰਦਾ ਹੈ। ਜਿਸ ਕਾਰਨ ਉਹ ਆਪਣੇ ਪਰਿਵਾਰ ਵਾਲ਼ਿਆਂ ਸਣੇ ਧਰਨੇ 'ਤੇ ਬੈਠੇ ਹਨ। ਮਜ਼ਦੂਰਾਂ ਨਾਲ ਹੋ ਰਹੇ ਸੋਸ਼ਣ ਬਾਰੇ ਭੱਠਾ ਮਾਲਕ ਨੇ ਕਿਹਾ ਕਿ ਮਜ਼ਦੂਰਾਂ ਨਾਲ ਗੱਲ ਕਰ ਉਨ੍ਹਾਂ ਦਾ ਸਮਲਾ ਹੱਲ ਕਰ ਦਿੱਤਾ ਜਾਵੇਗਾ।