ਚੰਡੀਗੜ੍ਹ: ਕਮਿਊਨਿਟੀ ਹੈਲਥ ਸੈਂਟਰ 'ਚ ਕਰਮਚਾਰੀ ਕੋਰੋਨਾ ਪੌਜ਼ੀਟਿਵ, ਓਪੀਡੀ ਬੰਦ
ਚੰਡੀਗੜ੍ਹ: ਕਮਿਊਨਿਟੀ ਹੈਲਥ ਸੈਂਟਰ ਵਿੱਚ ਕਲਾਸ ਫੋਰ ਕਰਮਚਾਰੀ ਦੇ ਕੋਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ ਢਕੋਲੀ ਹੈਲਥ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਸੈਂਟਰ ਦੀ ਸੀਐਮਓ ਕੌਮੀ ਨੇ ਕਿਹਾ ਕਿ ਉਸ ਦੇ ਪੌਜ਼ੀਟਿਵ ਆਉਣ ਤੋਂ ਬਾਅਦ ਸਾਰੇ ਹਸਪਤਾਲ ਨੂੰ ਬੰਦ ਕਰ ਕੇ ਸੈਨੇਟਾਈਜ਼ ਕੀਤਾ ਗਿਆ ਤੇ ਓਪੀਡੀ ਬੰਦ ਕਰ ਦਿੱਤੀ ਗਈ। ਜੋ ਵੀ ਉਸ ਦੇ ਸੰਪਰਕ ਵਿੱਚ ਆਇਆ, ਉਨ੍ਹਾਂ ਦੇ ਸੈਂਪਲ ਟੈਸਟ ਲਈ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਪੂਰੇ ਸਟਾਫ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ।