ਗੈਸ ਕਟਰ ਨਾਲ ਚੋਰਾਂ ਨੇ ਏਟੀਐਮ ਮਸ਼ੀਨ ਨੂੰ ਲੁੱਟਿਆ - thieves robbed an ATM machine
ਜਲੰਧਰ: ਸਥਾਨਕ ਸ਼ਹਿਰ ਦੇ ਪਿੰਡ ਵਿਰਕਾਂ ਵਿੱਚ ਗੈਸ ਕਟਰ ਨਾਲ ਚੋਰ ਗਿਰੋਹ ਨੇ ਕੇਨਰਾ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾ ਕੇ ਏਟੀਐਮ ਮਸ਼ੀਨ ਹੀ ਉਖਾੜ ਲੈ ਗਏ। ਜਾਣਕਾਰੀ ਦਿੰਦੇ ਹੋਏ ਕੇਨਰਾ ਬੈਂਕ ਬ੍ਰਾਂਚ ਮੈਨੇਜਰ ਅਸ਼ੀਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਏਟੀਐੱਮ ਵਿੱਚੋਂ ਲੁਟੇਰੇ ਉਸ ਮਸ਼ੀਨ ਨੂੰ ਉਖਾੜ ਕੇ ਲੈ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਵਿੱਚ ਕੈਸ਼ ਪਾਇਆ ਗਿਆ ਪਰ ਇਸ ਦੀ ਜਾਣਕਾਰੀ ਉਹ ਬਾਅਦ ਵਿੱਚ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਅੱਗੇ ਦੀ ਕਾਰਵਾਈ ਕਰ ਰਹੀ ਹੈ।