BSF ਨੂੰ ਇੱਕ ਹੋਰ ਅਧਿਕਾਰ ਦੇਣ ਬਾਰੇ ਕੀ ਬੋਲੇ ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕ?
ਤਰਨ ਤਾਰਨ: ਬੀਤੀ ਕੱਲ੍ਹ ਕੇਦਰ ਸਰਕਾਰ ਵੱਲੋਂ BSF ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ। ਇਸ 'ਤੇ ਵੱਖ-ਵੱਖ ਪਿੰਡਾਂ ਦੇ ਕਿਸਾਨ ਤੇ ਘਰਾਂ ਦੇ ਵਸਨੀਕਾ ਨੇ ਕਿਹਾ ਕਿ ਇਸ ਨਾਲ BSF ਕਿਸੇ ਵੀ ਵਲੇ ਘਰ ਦੇ ਤਲਾਸ਼ੀ ਕਰ ਸਕਦੇ ਹਨ। ਇਸ ਨਾਲ ਪਿੰਡਾ ਵਿਚ ਵੱਸਦੇ ਲੋਕਾਂ ਵਿੱਚ ਸ਼ਹਿਮ ਵੀ ਰਹੇਗਾ ਅਤੇ BSF ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੁੱਛ-ਗਿੱਛ ਕਰ ਸਕਦੇ ਹਨ ਅਤੇ ਇਹ ਪੰਜਾਬ ਪ੍ਰਾਂਤ ਨੂੰ ਕੇਦਰ ਦੇ ਹਵਾਲੇ ਕਰਨ ਦੀ ਕੁੱਝੀ ਹਰਕਤ ਹੈ ਅਤੇ ਇਹ ਕੇਦਰ ਸਰਕਾਰ ਦੀ ਦਿੱਲੀ ਮੋਰਚੇ ਨੂੰ ਢਾਹ ਲਾਉਣ ਦੀ ਕੋਜ਼ੀ ਹਰਕਤ ਹੈ।