ਤੇਜ਼ ਬਾਰਿਸ਼ ਨਾਲ ਮੌਸਮ ਨੇ ਬਦਲਿਆ ਮਿਜ਼ਾਜ
ਜਲੰਧਰ: ਜਲੰਧਰ 'ਚ ਬੀਤੇ ਦਿਨੀਂ ਵੀ ਤੇਜ਼ ਬਾਰਿਸ਼ (Heavy rain) ਹੋਈ ਸੀ। ਜਿਸਦੇ ਨਾਲ ਮੌਸਮ ਵਿੱਚ ਕਾਫ਼ੀ ਤਬਦੀਲੀ ਆਈਆਂ ਸੀ। ਬੁੱਧਵਾਰ ਨੂੰ ਵੀ ਦੁਪਹਿਰੇ ਤੇਜ਼ ਬਾਰਿਸ਼ (Heavy rain) ਹੋਣ ਦੇ ਨਾਲ ਮੌਸਮ ਵਿੱਚ ਕਾਫ਼ੀ ਬਦਲਾਅ ਆਇਆ ਹੈ। ਜਿੱਥੇ ਸਵੇਰੇ ਧੁੱਪ ਚੜ੍ਹੀ ਹੋਈ ਸੀ। ਉਥੇ ਹੀ ਦੁਪਹਿਰੇ ਤੇਜ਼ ਮੀਂਹ ਪੈਣ ਨਾਲ ਮੌਸਮ ਵਿੱਚ ਕਾਫੀ ਬਦਲਾਅ ਆਇਆ ਹੈ। ਜਲੰਧਰ ਵਿੱਚ ਮੌਸਮ ਨੇ ਮਿਜਾਜ਼ ਬਦਲਿਆ ਤੇ ਤੇਜ਼ ਠੰਡੀਆਂ ਹਵਾਵਾਂ (Strong cold winds) ਚੱਲਣ ਤੋਂ ਬਾਅਦ ਤੇਜ਼ ਬਾਰਿਸ਼ (Heavy rain)ਪਈ। ਜਿਸਦੇ ਨਾਲ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ। ਜਿੱਥੇ ਲੋਕਾਂ ਨੂੰ ਇਸ ਬਾਰਿਸ਼ ਪੈਣ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਘੱਟ ਹੋਵੇਗੀ। ਜਿਸ ਕਰਕੇ ਜਲੰਧਰ ਵਿੱਚ ਟੈਂਪਰੇਚਰ ਵੀ ਘੱਟ ਹੋ ਗਿਆ ਹੈ।