ਸਤਲੁਜ ਦੇ ਬੰਨ੍ਹ 'ਚ ਪਿਆ ਪਾੜ, ਲੋਕ ਹੋਏ ਬੇਘਰ
ਸਤਲੁਜ ਦਰਿਆ ਦੇ ਪਾਣੀ ਦੇ ਵੱਧਦੇ ਪੱਧਰ ਕਰਕੇ ਕਈ ਥਾਵਾਂ ਤੋਂ ਨਦੀ ਦੇ ਬੰਨ੍ਹ ਟੁੱਟ ਗਏ ਹਨ। ਉੱਥੇ ਹੀ ਲੁਧਿਆਣਾ ਵਿੱਚ ਵੀ ਸਤਲੁਜ ਦੀ ਚਪੇਟ 'ਚ ਕਈ ਪਿੰਡ ਆ ਗਏ ਹਨ। ਪਿੰਡ ਭੋਲੇਵਾਲ, ਆਲੋਵਾਲ ਦੇ ਇਲਾਕੇ ਦੇ ਵਿੱਚ ਬੰਨ੍ਹ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ ਅਤੇ ਲੋਕ ਸੜਕਾਂ 'ਤੇ ਆ ਕੇ ਬੈਠਣ ਲਈ ਮਜਬੂਰ ਹੋ ਹਏ ਹਨ। ਪਿੰਡ ਭੋਲੇਵਾਲ ਦੇ ਕੋਲ ਲਗਭਗ 100 ਫੁੱਟ ਦਾ ਪਾੜ ਪੈ ਗਿਆ ਹੈ ਜਿਸ ਕਾਰਨ ਸਤਲੁਜ ਦਾ ਪਾਣੀ ਪਿੰਡਾਂ ਦੇ ਵਿੱਚ ਆ ਗਿਆ ਹੈ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਵੀ ਤਬਾਹ ਹੋ ਚੁੱਕੀ ਹੈ । ਪਾੜ ਪਏ ਨੂੰ ਇੱਕ ਦਿਨ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਹਲ੍ਹੇ ਤੱਕ ਬੰਨ੍ਹ ਨੂੰ ਸਹੀ ਕਰਨ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ।