ਲਾਠੀਚਾਰਜ ਕਰ ਰਹੀ ਦਿੱਲੀ ਪੁਲਿਸ ਸੀ ਜਾਂ ਕਿਸੇ ਸਿਆਸੀ ਪਾਰਟੀ ਦੇ ਗੁੰਡੇ?
ਫ਼ਰੀਦਕੋਟ:26 ਜਨਵਰੀ ਦੀ ਕਿਸਾਨਾਂ ਦੀ ਪਰੇਡ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਪੁਲਿਸ ਦੀ ਵਰਦੀ 'ਚ ਦੋ ਵਿਅਕਤੀ ਭਾਰਤੀ ਝੰਡੇ 'ਤੇ ਲਾਠੀਚਾਰਜ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਪਰੇਡ ਦੇ ਦੌਰਾਨ ਇਹ ਝੰਡਾ ਕਿਸਾਨ ਦੇ ਟਰੈਕਟਰ 'ਤੇ ਲੱਗਾ ਸੀ ਤੇ ਇਸ ਦੀ ਬੇਅਦਬੀ ਦਿੱਲੀ ਪੁਲਿਸ ਕਰ ਰਹੀ ਹੈ। ਇਸ ਨੂੰ ਲੈ ਕੇ ਸਥਾਨਕ ਹਲਕਾ ਦੇ ਵਿਧਾਇਕ ਸਣੇ ਕੁਲਤਾਰ ਸਿੰਘ ਸੰਧਵਾਂ ਨੇ ਐਸਐਮਪੀ ਨੂੰ ਲਿਖ਼ਤ ਦਰਖ਼ਾਸਤ ਦਿੱਤੀ, ਜਿਸ 'ਚ ਉਨ੍ਹਾਂ ਨੇ ਝੰਡੇ ਦੀ ਬੇਅਦਬੀ ਕਰਨ ਵਾਲਿਆਂ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਸੱਚ 'ਚ ਦਿੱਲੀ ਪੁਲਿਸ 'ਚ ਹਨ ਜਾਂ ਪੁਲਿਸ ਦੇ ਲਿਬਾਸ 'ਚ ਕਿਸੇ ਸਿਆਸੀ ਪਾਰਟੀ ਦੇ ਗੁੰਡੇ।