ਭਲਕੇ ਵਾਲਮੀਕੀ ਸਮਾਜ ਵੱਲੋਂ ਪੰਜਾਬ ਬੰਦ ਦਾ ਐਲਾਨ - ਭਲਕੇ ਵਾਲਮੀਕੀ ਸਮਾਜ ਵਲੋਂ ਪੰਜਾਬ ਬੰਦ ਦਾ ਐਲਾਨ
ਵਾਲਮੀਕੀ ਸਮਾਜ ਦੀਆ ਵੱਖ-ਵੱਖ ਜਥੇਬੰਦੀਆਂ ਵਲੋਂ 7 ਸਤੰਬਰ ਨੂੰ ਪੂਰੇ ਪੰਜਾਬ ਭਰ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀਆਂ ਵੱਲੋਂ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਮਸ਼ਹੂਰ ਟੀ.ਵੀ ਚੈੱਨਲ 'ਤੇ ਚਲ ਰਹੇ ਇੱਕ ਸੀਰੀਅਲ 'ਰਾਮ ਸਿਆ ਕੇ ਲਵ ਕੁਸ਼' ਵਿੱਚ ਵਾਲਮੀਕੀ ਬਾਰੇ ਗ਼ਲਤ ਤੱਥ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਚੈਨਲ ਨੂੰ ਬੰਦ ਕਰਵਾਉਣ ਦੀ ਲਿਖਤੀ ਰੂਪ ਵਿੱਚ ਡੀਸੀ ਨੂੰ ਸ਼ਿਕਾਇਤ ਦੇ ਚੁੱਕੇ ਹਾਂ ਅਤੇ ਮੁਖਮੰਤਰੀ ਪੰਜਾਬ ਨੂੰ ਵੀ ਲਿਖਤੀ ਰੂਪ ਵਿੱਚ ਚਿੱਠੀ ਭੇਜ ਚੁੱਕੇ ਹਾਂ। ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਮਜਬੂਰਨ ਸਾਨੂੰ ਭਲਕੇ ਪੂਰਾ ਪੰਜਾਬ ਬੰਦ ਕਰਨਾ ਪੈ ਰਿਹਾ ਹੈ।