ਵਿਧਾਨ ਸਭਾ : ਪ੍ਰਗਟ ਸਿੰਘ ਨੇ ਘੇਰਿਆ ਖੇਡ ਮੰਤਰੀ ਸੋਢੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਮਾਨਸੂਨ ਦੇ ਸੈਸ਼ਨ ਦੇ ਤੀਜੇ ਦਿਨ ਕਾਂਗਰਸ ਵਿਧਾਇਕ ਤੇ ਹਾਕੀ ਖਿਡਾਰੀ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਿਹਾ ਕਿ ਖੇਡ ਵਿਭਾਗ ਵਿੱਚ ਕਾਗਜ਼ੀ ਕਾਰਵਾਈ ਹੀ ਹੋ ਰਹੀ ਹੈ ਖੇਡ ਵਿਭਾਗ ਨੂੰ ਕਾਗਜ਼ੀ ਨਹੀਂ, ਬਲਕਿ ਪ੍ਰੈਕਟੀਕਲ ਕੰਮ ਕਰਨਾ ਚਾਹੀਦਾ ਹੈ।