ਪੰਜਾਬ 'ਚ ਪਏ ਬੇ-ਮੌਸਮੀ ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ - ਬੇ-ਮੌਸਮੇ ਮੀਂਹ
ਮੋਗਾ: ਪੰਜਾਬ ਵਿੱਚ ਪਏ ਬੇ-ਮੌਸਮੀ ਮੀਂਹ ਅਤੇ ਗੜਿਆਂ ਨੇ ਕਿਸਾਨਾਂ ਦੀ ਚਿੰਤਾ ਵਿੱਚ ਵਾਧਾ ਕੀਤਾ ਹੈ। ਕਿਸਾਨ ਆਗੂ ਸੂਤਰ ਸਿੰਘ ਧਰਮਕੋਟ ਨੇ ਕਿਹਾ ਕਿ ਸੱਜਰੀ ਬੀਜੀ ਗਈ ਕਣਕ ਲਈ ਇਹ ਮੀਂਹ ਅਤੇ ਗੜੇ ਬਹੁਤ ਨੁਕਸਾਨ ਦਾਇਕ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਕਿਹਾ ਨਰਮੇ ਅਤੇ ਮੰਡੀ ਵਿੱਚ ਪਏ ਝੋਨੇ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੁਕਸਾਨ ਦੇ ਲਈ ਸਰਕਾਰਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ।