5 ਸਾਲ ਬਾਅਦ ਵੀ ਨਹੀਂ ਮਿਲੀ ਪੰਜਾਬ ਪੁਲਿਸ ਦੀ ਵਰਦੀ - ਅਕਾਲੀ ਦਲ ਦੀ ਸਰਕਾਰ
ਪਟਿਆਲਾ: 2016 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ 7400 ਦੇ ਕਰੀਬ ਪੁਲਿਸ ਦੀ ਭਰਤੀ ਸ਼ੁਰੂ ਕੀਤੀ ਗਈ ਸੀ। ਜਿਨ੍ਹਾਂ ਵਿਚੋਂ 5500 ਪੰਜਾਬ ਪੁਲਿਸ ਦੇ ਮੁਲਾਜ਼ਮ ਭਰਤੀ ਕੀਤੇ ਗਏ ਸਨ। ਪਰ ਅੱਜ ਉਹ ਹੀ ਭਰਤੀ ਕੀਤੇ ਹੋਏ ਮੁਲਾਜ਼ਮ ਪੰਜਾਬ ਸਰਕਾਰ ਵਿਰੁੱਧ ਸੜਕਾਂ ਤੇ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਹਨ। ਪਟਿਆਲਾ ਦੇ ਪਾਸੀ ਰੋਡ ਸਥਿਤ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਮੈਡੀਕਲ ਟੈਸਟ ਕਲੀਅਰ ਕਰਕੇ ਅਤੇ ਵੈਰੀਫੀਕੇਸ਼ਨ ਕਰਾ ਕੇ ਭਰਤੀ ਹੋਏ ਸੀ। ਪਰ ਸਰਟੀਫ਼ਿਕੇਟ ਵੈਰੀਫੀਕੇਸ਼ਨ ਤੋਂ ਬਾਅਦ ਸਾਨੂੰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਾਡੇ ਪਰਿਵਾਰ ਬਹੁਤ ਹੀ ਗਰੀਬ ਹਨ। ਪਰ ਅੱਜ ਅਸੀਂ ਟੈਂਕੀ ਤੇ ਚੜਨ ਲਈ ਮਜ਼ਬੂਰ ਹੋਏ ਹਾਂ।