ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਨਹਿਰ ‘ਚ ਡਿੱਗਣ ਕਾਰਨ ਮੌਤ - ਨੌਜਵਾਨਾਂ ਦੀ ਨਹਿਰ
ਫ਼ਿਰੋਜ਼ਪੁਰ: ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਨਹਿਰ ਵਿਚ ਡਿੱਗਣ ਕਾਰਨ ਮੌਤ ਹੋ ਗਈ। ਨਵਦੀਪ ਸਿੰਘ ਦੇ ਪਿਤਾ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਆਪਣੇ ਦੋਸਤ ਨਾਲ ਘਰ ਵੱਲ ਸਨ੍ਹੇਰਾ ਵਾਲੀ ਨਹਿਰ ਦੇ ਕਿਨਾਰੇ ਤੇ ਬਣੀ ਸੜਕ ਤੇ ਵਾਪਸ ਆ ਰਿਹਾ ਸੀ। ਤਾਂ ਕਿਸੇ ਕਾਰਨ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਨਹਿਰ ਵਿੱਚ ਡਿੱਗ ਪਿਆ। ਰਾਤ 11 ਵਜੇ ਉਨ੍ਹਾਂ ਦਾ ਫੋਨ ਵੀ ਬੰਦ ਹੋ ਗਿਆ। ਸਵੇਰੇ ਰਾਹਗੀਰ ਨੇ ਦੱਸਿਆ ਕਿ ਨਹਿਰ ਵਿੱਚ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਿੱਗੇ ਪਏ ਹਨ। ਜਦ ਉਹ ਉਥੇ ਪਹੁੰਚੇ ਤੇ ਉਨ੍ਹਾਂ ਵੇਖਿਆ ਕਿ ਉਨ੍ਹਾਂ ਦਾ ਪੁੱਤਰ ਤੇ ਦੋਸਤ ਦੀ ਮੌਤ ਹੋ ਚੁੱਕੀ ਸੀ। ਨੌਜਵਾਨਾਂ ਦੀ ਸ਼ਨਾਖਤ ਨਵਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜ਼ੀਰਾ ਉਮਰ (30)ਸਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਲਵਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੱਚਾ ਮਸੂਰਦੇਵਾ ਰੋਡ ਜ਼ੀਰਾ ਉਮਰ 23 ਸਾਲ ਹੈ। ਸਿਰ ਵਿਚ ਲੱਗੀਆਂ ਸੱਟਾਂ ਵੇਖ ਕੇ ਪਰਿਵਾਰ ਤੇ ਉਸਦੇ ਦੋਸਤਾਂ ਵੱਲੋਂ ਮੰਗ ਕੀਤੀ ਗਈ। ਕਿ ਇਸ ਕੇਸ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇ। ਇਸ ਬਾਬਤ ਜਦ ਐੱਸ.ਐੱਚ.ਓ ਦੀਪਕਾ ਕੰਬੋਜ ਸਿਟੀ ਥਾਣਾ ਜ਼ੀਰਾ ਵੱਲੋਂ ਦੱਸਿਆ ਗਿਆ ਕਿ ਪਰਿਵਾਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗਈ ਹੈ। ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।