ਪਠਾਨਕੋਟ ਵਿੱਚ ਇੱਕ ਵਾਰ ਫਿਰ ਤੋਂ ਬਣਿਆ ਦਹਿਸ਼ਤ ਦਾ ਮਾਹੌਲ
ਪਠਾਨਕੋਟ: ਕਸਬਾ ਸ਼ਾਹਪੁਰ ਕੰਢੀ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਸਥਾਨਕ ਸ਼ਖਸ ਨੇ ਦੋ ਸ਼ੱਕੀ ਵੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਮੌਕੇ ਤੇ ਪੁੱਜੀ ਪੁਲਿਸ ਅਤੇ ਸਵੈਟ ਟੀਮ ਵੱਲੋਂ ਇਲਾਕੇ ਵਿੱਚ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਪਠਾਨਕੋਟ ਸ਼ੁਰੂ ਤੋਂ ਹੀ ਅੱਤਵਾਦੀਆਂ ਦੇ ਨਿਸ਼ਾਨੇ ਤੇ ਰਿਹਾ ਹੈ ਚਾਹੇ ਦੀਨਾਨਗਰ ਥਾਣੇ ਤੇ ਹੋਏ ਹਮਲੇ ਜਾਂ ਫਿਰ ਪਠਾਨਕੋਟ ਏਅਰਬੇਸ ਤੇ ਹੋਏ ਹਮਲੇ ਦੀ ਗੱਲ ਹੋਵੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਜੇ ਕੋਈ ਵੀ ਇਸ ਤਰ੍ਹਾਂ ਦੀ ਇਨਫਰਮੇਸ਼ਨ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪੁੱਜ ਕੇ ਪੂਰੇ ਇਲਾਕੇ ਨੂੰ ਸਰਚ ਕਰਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।